ਚੰਡੀਗੜ੍ਹ 04 ਅਗਸਤ 2022: ਰਾਸ਼ਟਰਮੰਡਲ ਖੇਡਾਂ (Commonwealth Games) ‘ਚ ਭਾਰਤੀ ਮੁੱਕੇਬਾਜ਼ ਅਮਿਤ ਪੰਘਲ (Amit Panghal) ਮੁੱਕੇਬਾਜ਼ੀ ਮੁਕਾਬਲੇ ਦੇ ਸੈਮੀਫਾਈਨਲ ‘ਚ ਪਹੁੰਚ ਗਏ ਹਨ ਅਤੇ ਇਸ ਨਾਲ ਉਨ੍ਹਾਂ ਨੇ ਭਾਰਤ ਲਈ ਤਮਗਾ ਪੱਕਾ ਕਰ ਲਿਆ ਹੈ। ਅਮਿਤ ਨੇ 48-51 ਕਿਲੋਗ੍ਰਾਮ (ਫਲਾਈਵੇਟ) ਵਰਗ ਦੇ ਦੂਜੇ ਕੁਆਰਟਰ ਫਾਈਨਲ ਵਿੱਚ ਸਕਾਟਲੈਂਡ ਦੇ ਲੈਨਨ ਮੁਲੀਗਨ ਨੂੰ ਹਰਾਇਆ। ਇਸਦੇ ਨਾਲ ਹੀ ਅਮਿਤ ਨੇ 48-51 ਕਿਲੋਗ੍ਰਾਮ ਵਰਗ ‘ਚ ਸਕਾਟਲੈਂਡ ਦੇ ਲੈਨਨ ਮੁਲੀਗਨ ਨੂੰ 5-0 ਨਾਲ ਹਰਾ ਕੇ ਮੈਚ ਜਿੱਤ ਲਿਆ। ਹੁਣ ਅਮਿਤ ਸੋਨ ਤਗਮਾ ਜਿੱਤਣ ਲਈ ਰਿੰਗ ਵਿੱਚ ਉਤਰੇਗਾ।
ਨਵੰਬਰ 22, 2024 9:51 ਬਾਃ ਦੁਃ