Madan Lal Jalalpur

CM ਚੰਨੀ ਨੇ ਘਨੌਰ ਤੋਂ ਕਾਂਗਰਸ ਮਦਨ ਲਾਲ ਜਲਾਲਪੁਰ ਦੇ ਹੱਕ ‘ਚ ਕੀਤਾ ਪ੍ਰਚਾਰ

ਘਨੌਰ 07 ਫਰਵਰੀ 2022: ਹਲਕਾ ਘਨੌਰ (Ghanour) ਵਿਖੇ ਸਥਾਨਕ ਕਾਂਗਰਸੀ ਉਮੀਦਵਾਰ ਮਦਨ ਲਾਲ ਜਲਾਲਪੁਰ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਲਈ ਵਿਸ਼ੇਸ਼ ਤੌਰ ‘ਤੇ ਹਲਕਾ ਘਨੌਰ ਪਹੁੰਚੇ| ਇਸ ਦੌਰਾਨ ਸੀ ਐੱਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹਲਕਾ ਘਨੌਰ ਦੀ ਨੁਹਾਰ ਬਦਲੀ ਜਾਵੇਗੀ ਹਲਕੇ ਦਾ ਹਰ ਪੱਖ ਤੋਂ ਵਿਕਾਸ ਕੀਤਾ ਜਾਵੇਗਾ|

ਇਸ ਮੌਕੇ ‘ਤੇ ਹਲਕਾ ਘਨੌਰ (Ghanour) ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਦਨ ਲਾਲ ਜਲਾਲਪੁਰ ਨੇ ਦੱਸਿਆ ਕਿ ਪਾਰਟੀ ਹਾਈਕਮਾਨ ਵਲੋਂ ਚੰਨੀ ਨੂੰ ਬਤੌਰ ਪਾਰਟੀ ਦਾ ਮੁਖ ਮੰਤਰੀ ਚੇਹਰਾ ਐਲਾਨੇ ਜਾਣ ਤੋਂ ਬਾਅਦ ਪਹਿਲੀ ਰੈਲੀ ਹਲਕਾ ਘਨੌਰ ‘ਚ ਕੀਤੀ ਗਈ ਹੈ ਜਿਸਤੋਂ ਸਾਫ ਜਾਹਿਰ ਹੁੰਦਾ ਹੈ ਕਿ ਚਰਨਜੀਤ ਸਿੰਘ ਚੰਨੀ ਸੂਬੇ ਦਾ ਮੁਖ ਮੰਤਰੀ ਬਣਦਿਆਂ ਹੀ ਹਲਕੇ ਘਨੌਰ ‘ਚ ਵਿਕਾਸ ਦੀ ਹਨੇਰੀ ਲਿਆ ਦੇਣਗੇ |

Scroll to Top