ਚੰਡੀਗੜ੍ਹ 20 ਜੁਲਾਈ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਸਮੇਂ ਚੇਨਈ ਦੇ ਦੌਰੇ ‘ਤੇ ਹਨ। ਮੁੱਖ ਮੰਤਰੀ ਅੱਜ ਚੇਨਈ ਤੋਂ ਹੈਦਰਾਬਾਦ (Hyderabad) ਰਵਾਨਾ ਹੋਏ ਹਨ, ਮੁੱਖ ਮੰਤਰੀ ਮਾਨ ਹੈਦਰਾਬਾਦ ਵਿੱਚ ਉਦਯੋਗਪਤੀਆਂ ਨਾਲ ਪੰਜਾਬ ਵਿੱਚ ਨਿਵੇਸ਼ (investment) ਨੂੰ ਲੈ ਕੇ ਮੁਲਾਕਾਤ ਕਰਨਗੇ | ਇਸਦੇ ਨਾਲ ਹੀ ਉਹ ਤੇਲੰਗਾਨਾ ਦੇ ਮੁੱਖ ਮੰਤਰੀ ਕੇਸੀਆਰ ਨਾਲ ਵੀ ਮੁਲਾਕਾਤ ਕਰਨਗੇ , ਦੋਵੇਂ ਮੁੱਖ ਮੰਤਰੀਆਂ ਦੀ ਸ਼ਾਮ 5 ਵਜੇ ਮੀਟਿੰਗ ਹੋਵੇਗੀ |
ਮੁੱਖ ਮੰਤਰੀ ਮਾਨ ਨੇ ਬੀਤੇ ਦਿਨ ਚੇਨਈ ਵਿੱਚ ਪੰਜਾਬ ਵਿੱਚ ਨਿਵੇਸ਼ (investment) ਨੂੰ ਲੈ ਕੇ ਸਨਅਤਕਾਰਾਂ ਨਾਲ ਮੁਲਾਕਾਤ ਕੀਤੀ । ਇਸ ਮੌਕੇ ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਦੱਸਿਆ ਕਿ ਮੁਰੂਗੱਪਾ ਗਰੁੱਪ (Murugappa Group) ਦੇ ਅਫ਼ਸਰਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਪੰਜਾਬ ‘ਚ ਨਿਵੇਸ਼ ਲਈ ਸੱਦਾ ਦਿੱਤਾ ਗਿਆ ਹੈ |