ਜਗਜੀਤ ਸਿੰਘ ਪਿਆਸਾ

ਸਾਹਿਤਕਾਰ ਜਗਜੀਤ ਸਿੰਘ ਪਿਆਸਾ ਦੇ ਦੇਹਾਂਤ ‘ਤੇ CM ਭਗਵੰਤ ਮਾਨ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ 03 ਅਗਸਤ 2022: ਸਾਹਿਤਕਾਰ ਜਗਜੀਤ ਸਿੰਘ ਪਿਆਸਾ ਦਾ ਬੁੱਧਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ 70 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ | ਸਾਹਿਤਕਾਰ ਜਗਜੀਤ ਸਿੰਘ ਪਿਆਸਾ ਕੋਟਕਪੂਰਾ ਦਾ ਰਹਿਣ ਵਾਲੇ ਹਨ |ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ” ਪੰਜਾਬੀ ਸਾਹਿਤ ਦੇ ਨਾਮੀ ਸਾਹਿਤਕਾਰ ਜਗਜੀਤ ਸਿੰਘ ਪਿਆਸਾ ਜੀ ਦੇ ਦੇਹਾਂਤ ਦੀ ਦੁਖਦ ਖ਼ਬਰ ਮਿਲੀ…ਪੰਜਾਬੀ ਸਾਹਿਤ ਲਈ ਇਹ ਵੱਡਾ ਘਾਟਾ ਹੈ… ਪਿਆਸਾ ਜੀ ਦੀਆਂ ਲਿਖਤਾਂ ਅਤੇ ਨਾਮੀ ਕਿਤਾਬਾਂ ਸਦਾ ਸਾਹਿਤ ਨਾਲ ਜੁੜੇ ਲੋਕਾਂ ਦੀਆਂ ਪਸੰਦੀਦਾ ਰਹਿਣਗੀਆਂ…ਪਰਮਾਤਮਾ ਅੱਗੇ ਅਰਦਾਸ…ਵਿੱਛੜੀ ਰੂਹ ਨੂੰ ਚਰਨਾਂ ‘ਚ ਥਾਂ ਦੇਣ |

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਪੁੱਤਰ ਸੁਖਵਿੰਦਰਪਾਲ ਸਿੰਘ ਨੇ ਕਿਹਾ ਕਿ ਜਗਜੀਤ ਪਿਆਸਾ ਨੂੰ ਪਹਿਲਾਂ ਵੀ ਦਿਲ ਦਾ ਦੌਰਾ ਪਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਬ੍ਰੇਨ ਟਿਊਮਰ ਵੀ ਹੋ ਗਿਆ ਸੀ। ਲੁਧਿਆਣਾ ਦੇ ਹਸਪਤਾਲ ‘ਚ ਉਨ੍ਹਾਂ ਦਾ ਅੱਜ ਦੇਹਾਂਤ ਹੋ ਗਿਆ | ਜਿਕਰਯੋਗ ਹੈ ਕਿ ਜਗਜੀਤ ਸਿੰਘ ਪਿਆਸਾ ਦੀ ਕਿਤਾਬ ‘ਤੂ ਬੂਹਾ ਖੋਲ੍ਹ ਕੇ ਰੱਖੀਂ’ ਕਾਫੀ ਮਸ਼ਹੂਰ ਹੈ ਅਤੇ ਉਨ੍ਹਾਂ ਵਲੋਂ ਲਿਖੇ ਗੀਤ ਵੀ ਕਈ ਨਾਮਵਰ ਕਲਾਕਾਰਾਂ ਨੇ ਗਾਏ।ਉਨ੍ਹਾਂ ਦੇ ਦੇਹਾਂਤ ਨਾਲ ਪੂਰੇ ਸਾਹਿਤ ਜਗਤ ‘ਚ ਸੋਗ ਦੀ ਲਹਿਰ ਦੌੜ ਗਈ ਹੈ।

Scroll to Top