July 15, 2024 10:32 pm
Congress

ਕਾਂਗਰਸ ਸੱਤਾ ‘ਚ ਆਉਣਾ ਚਾਹੁੰਦੀ ਹੈ ਤਾਂ ਆਪਣਾ ਰਵੱਈਆ ਬਦਲੇ : ਵੀਰੱਪਾ ਮੋਇਲੀ

ਚੰਡੀਗੜ੍ਹ 18 ਮਾਰਚ 2022: ਪੰਜ ਰਾਜਾਂ ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਹਾਰ ਤੋਂ ਬਾਅਦ ਕਾਂਗਰਸ (Congress) ‘ਚ ਖਲਬਲੀ ਮਚ ਗਈ ਹੈ। ਜੀ-23 ਦੇ ਆਗੂ ਵਲੋਂ ਵਾਰ-ਵਾਰ ਬੈਠਕਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਭਾਜਪਾ ਦੇ ਸੀਨੀਅਰ ਨੇਤਾ ਵੀਰੱਪਾ ਮੋਇਲੀ (veerappa moily) ਨੇ ਵੀ ਸ਼ੁੱਕਰਵਾਰ ਨੂੰ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਬਾਰਹਮਾਸੀ ਪਾਰਟੀ ਹੈ। ਭਾਜਪਾ ਅਤੇ ਹੋਰ ਪਾਰਟੀਆਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ। ਕਾਂਗਰਸੀਆਂ ਨੂੰ ਆਪਣਾ ਰਵੱਈਆ ਬਦਲਣਾ ਚਾਹੀਦਾ ਹੈ ਜੇਕਰ ਉਹ ਦੇਸ਼ ‘ਚ ਮੁੜ ਸੱਤਾ ‘ਚ ਆਉਣਾ ਚਾਹੁੰਦੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸੀਆਂ ਨੂੰ ਚੋਣਾਂ ਜਿੱਤਣ ਲਈ ਆਪਣੀ ਜ਼ਿੰਦਗੀ, ਸਮਾਜ ਅਤੇ ਹਰ ਚੀਜ਼ ਪ੍ਰਤੀ ਆਪਣਾ ਨਜ਼ਰੀਆ ਰੱਖਣਾ ਚਾਹੀਦਾ ਹੈ। ਕਾਂਗਰਸ ਦੇ ਆਗੂਆਂ ਜਾਂ ਵਰਕਰਾਂ ਨੂੰ ਸਿਰਫ਼ ਇਸ ਲਈ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਅਸੀਂ ਸੱਤਾ ਵਿੱ’ਚ ਨਹੀਂ ਹਾਂ। ਭਾਜਪਾ ਅਤੇ ਹੋਰ ਲੋਕ ਆਉਣਗੇ ਅਤੇ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ (Congress) ਹੀ ਅਜਿਹੀ ਪਾਰਟੀ ਹੈ ਜੋ ਇੱਥੇ ਹੀ ਰਹੇਗੀ। ਇਸ ਦੌਰਾਨ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਇਕ ਬਿਆਨ ਦਾ ਵੀ ਉਦਾਹਰਣ ਦਿੱਤਾ।

ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਕਾਂਗਰਸ ਪਾਰਟੀ ਅੰਦਰ ਸੁਧਾਰ ਚਾਹੁੰਦੀ ਹੈ ਪਰ ਜੀ-23 ਧੜਾ ਸੀਨੀਅਰ ਆਗੂਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਭਾਜਪਾ ਇੱਕ ਸਦੀਵੀ ਪਾਰਟੀ ਨਹੀਂ ਹੋ ਸਕਦੀ ਅਤੇ ਇਹ ਮੋਦੀ ਤੋਂ ਬਾਅਦ ਦੀ ਰਾਜਨੀਤੀ ਦੇ ਉਥਲ-ਪੁਥਲ ਨੂੰ ਬਰਦਾਸ਼ਤ ਨਹੀਂ ਕਰ ਸਕੇਗੀ। ਇਸ ਦੇ ਨਾਲ ਹੀ ਇਹ ਵੀ ਉਮੀਦ ਜਤਾਈ ਜਾ ਰਹੀ ਹੈ ਕਿ ਜਲਦੀ ਹੀ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਗੁਲਾਮ ਨਬੀ ਆਜ਼ਾਦ ਅਤੇ ਜੀ-23 ਗਰੁੱਪ ਦੇ ਹੋਰ ਸੀਨੀਅਰ ਨੇਤਾਵਾਂ ਵਿਚਾਲੇ ਬੈਠਕ ਹੋਵੇਗੀ। ਹਾਲਾਂਕਿ ਬੈਠਕ ਦੀ ਤਰੀਕ ਅਜੇ ਤੈਅ ਨਹੀਂ ਹੋਈ ਹੈ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਜੀ-23 ਦੇ ਅਸੰਤੁਸ਼ਟ ਨੇਤਾਵਾਂ ਨੇ ਗੁਲਾਮ ਨਬੀ ਆਜ਼ਾਦ ਦੇ ਘਰ ਬੈਠਕ ਬੁਲਾਈ ਸੀ। ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਪਾਰਟੀ ਲਈ ਅੱਗੇ ਦਾ ਇੱਕੋ-ਇੱਕ ਰਸਤਾ ਸਮੂਹਿਕ ਅਤੇ ਸਮਾਵੇਸ਼ੀ ਲੀਡਰਸ਼ਿਪ ਅਤੇ ਹਰ ਪੱਧਰ ‘ਤੇ ਫੈਸਲੇ ਲੈਣ ਦਾ ਮਾਡਲ ਅਪਨਾਉਣਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਗੁਲਾਮ ਨਬੀ ਆਜ਼ਾਦ, ਕਪਿਲ ਸਿੱਬਲ, ਸ਼ਸ਼ੀ ਥਰੂਰ, ਆਨੰਦ ਸ਼ਰਮਾ ਸਮੇਤ ਕਾਂਗਰਸ ਦੇ ਜੀ-23 ਨੇਤਾ ਜ਼ਮੀਨੀ ਪੱਧਰ ਤੋਂ ਲੈ ਕੇ ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਪੱਧਰ ਤੱਕ ਪਾਰਟੀ ਅਤੇ ਸੰਗਠਨਾਤਮਕ ਚੋਣਾਂ ‘ਚ ਤੁਰੰਤ ਸੁਧਾਰਾਂ ਦੀ ਮੰਗ ਕਰ ਰਹੇ ਹਨ।