Manish Sisodia

ਚੰਡੀਗੜ੍ਹ ‘ਚ ਮਿਲੀ ਜਿੱਤ ਨੇ ਦਿਖਾਇਆ ਕਿ ਲੋਕਾਂ ਦਾ ‘ਆਪ’ ਪ੍ਰਤੀ ਕਿੰਨ੍ਹਾ ਹੈ ਭਰੋਸਾ : ਮਨੀਸ਼ ਸਿਸੋਦੀਆ

ਚੰਡੀਗੜ੍ਹ 27 ਦਸੰਬਰ 2021: ਚੰਡੀਗੜ੍ਹ ਵਿੱਚ ਅੱਜ ਹੋਈਆਂ ਨਗਰ ਨਿਗਮ ਚੋਣਾਂ ਦੇ ਨਤੀਜੇ ਆ ਗਏ ਹਨ। ਇਸ ‘ਚ ਆਮ ਆਦਮੀ ਪਾਰਟੀ (Aam Aadmi Party) ਨੇ 35 ‘ਚੋਂ 14 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਇਸ ਦੌਰਾਨ ਦਿੱਲੀ ਦੇ ਡਿਪਟੀ ਸੀ.ਐਮ. ਮਨੀਸ਼ ਸਿਸੋਦੀਆ (CM Manish Sisodia) ਨੇ ਕਿਹਾ ਕਿ ਚੰਡੀਗੜ੍ਹ ‘ਚ ਮਿਲੀ ਜਿੱਤ ਨੇ ਦਿਖਾਇਆ ਹੈ ਕਿ ਲੋਕ ‘ਆਪ’ ‘ਤੇ ਕਿੰਨਾ ਭਰੋਸਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਸ਼ਲਾਘਾਯੋਗ ਹੈ ਕਿ ਪਾਰਟੀ ਨੂੰ ਪਹਿਲੀ ਵਾਰ ਹੀ ਇੰਨਾ ਵਧੀਆ ਨਤੀਜਾ ਮਿਲਿਆ ਹੈ। ਉਨ੍ਹਾਂ ਇਸ ਲਈ ਸਾਰਿਆਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਇਹ ਪਾਰਟੀ ਇਮਾਨਦਾਰੀ ਦੀ ਰਾਜਨੀਤੀ ਕਰਦੀ ਹੈ।

ਇਸਦੇ ਚਲਦੇ ਮਨੀਸ਼ ਸਿਸੋਦੀਆ (CM Manish Sisodia) ਨੇ ਕਿਹਾ ਕਿ ਮੇਅਰ ਭਾਜਪਾ ਦਾ ਨਹੀਂ ‘ਆਪ’ ਦਾ ਹੋਵੇਗਾ। ਉਨ੍ਹਾਂ ਨੇ ਭਾਜਪਾ ‘ਤੇ ਨਿਸ਼ਾਨਾ ਭਿੰਨਦੇ ਹੋਏ ਕਿਹਾ ਕਿ ਚੰਡੀਗੜ੍ਹ ‘ਚ ਹੰਕਾਰ ਤੋੜਿਆ ਹੈ। ‘ਆਪ’ ਨੇ ਵੱਡੇ ਦਿੱਗਜਾਂ ਨੂੰ ਹਰਾਇਆ ਹੈ। ਜੋ ਇਹ ਪਾਰਟੀਆਂ 70 ਸਾਲਾਂ ਵਿੱਚ ਦਿੱਲੀ ਵਿੱਚ ਨਹੀਂ ਕਰ ਸਕੀਆਂ, ਉਹ ਹੁਣ ‘ਆਪ’ ਚੰਡੀਗੜ੍ਹ ਵਿੱਚ ਕਰਨਗੀਆਂ । ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਇੱਕ ਮੌਕਾ ਦਿਓ ਅਤੇ ਦੇਖੋ। ਤੁਹਾਨੂੰ ਦੱਸ ਦੇਈਏ ਕਿ ਇਸ ਨਤੀਜੇ ਦਾ ਪੰਜਾਬ ਚੋਣਾਂ ‘ਤੇ ਚੰਗਾ ਅਸਰ ਪਵੇਗਾ।

Scroll to Top