ਚੰਡੀਗੜ੍ਹ 25 ਜਨਵਰੀ 2022: ਗਣਤੰਤਰ ਦਿਵਸ (Republic Day) ਦੇ ਮੌਕੇ ‘ਤੇ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਹੋਣ ਵਾਲੀਆਂ ਮਸ਼ਹੂਰ ਹਸਤੀਆਂ ਦੇ ਨਾਂਵਾ ਦਾ ਐਲਾਨ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 4 ਲੋਕਾਂ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਜਾਵੇਗਾ।ਇਸਦੇ ਨਾਲਨ ਹੀ ਜਿਸ ‘ਚ ਸੀਡੀਐਸ ਬਿਪਿਨ ਰਾਵਤ (CDS Bipin Rawat) , ਪ੍ਰਭਾ ਅਤਰੇ, ਰਾਧੇਸ਼ਿਆਮ ਖੇਮਕਾ, ਕਲਿਆਣ ਸਿੰਘ ਦੇ ਨਾਮ ਸ਼ਾਮਲ ਹਨ। ਇਸ ਵਾਰ ਪਦਮ ਵਿਭੂਸ਼ਣ 4, ਪਦਮ ਭੂਸ਼ਣ 17 ਅਤੇ ਪਦਮ ਸ਼੍ਰੀ ਪੁਰਸਕਾਰ 107 ਲੋਕਾਂ ਨੂੰ ਦਿੱਤੇ ਜਾਣਗੇ।
ਦਸੰਬਰ 2021 ‘ਚ ਪਹਿਲੇ ਸੀਡੀਐਸ ਬਿਪਿਨ ਰਾਵਤ (CDS Bipin Rawat)ਦੀ ਹੈਲੀਕਾਪਟਰ ਕਰੈਸ਼ ਕਾਰਨ ਮੌਤ ਹੋ ਗਈ ਸੀ। ਜਿਸ ਕਾਰਨ ਉਨ੍ਹਾਂ ਦੀ ਬਹਾਦਰੀ ਨੂੰ ਸਲਾਮ ਕਰਨ ਲਈ ਸਰਕਾਰ ਵੱਲੋਂ ਉਨ੍ਹਾਂ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਵਾਰ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਦਿੱਗਜ ਨੇਤਾ ਕਲਿਆਣ ਸਿੰਘ ਨੂੰ ਵੀ ਮਰਨ ਉਪਰੰਤ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਜਾਵੇਗਾ।