Anubrata Mandal

ਪਸ਼ੂ ਤਸਕਰੀ ਮਾਮਲੇ ‘ਚ ਸੀਬੀਆਈ ਨੇ TMC ਲੀਡਰ ਅਨੁਬਰਤ ਮੰਡਲ ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ 11 ਅਗਸਤ 2022: ਪੱਛਮੀ ਬੰਗਾਲ ਵਿੱਚ ਪਸ਼ੂ ਤਸਕਰੀ ਦੇ ਮਾਮਲੇ ਵਿੱਚ ਸੀਬੀਆਈ ਨੇ ਵੱਡੀ ਕਾਰਵਾਈ ਕਰਦਿਆਂ ਅੱਜ ਬੋਲਪੁਰ ਵਿੱਚ ਛਾਪੇਮਾਰੀ ਕਰਕੇ ਟੀਐਮਸੀ ਲੀਡਰ ਅਨੁਬਰਤ ਮੰਡਲ ਨੂੰ ਗ੍ਰਿਫ਼ਤਾਰ ਕੀਤਾ ਹੈ। ਅਨੁਬਰਤ ਮੰਡਲ (Anubrata Mandal) ਟੀਐਮਸੀ ਦੇ ਬੀਰਭੂਮ ਜ਼ਿਲ੍ਹਾ ਪ੍ਰਧਾਨ ਹਨ।

ਪ੍ਰਾਪਤ ਜਾਣਕਰੀ ਅਨੁਸਾਰ ਅਨੁਬਰਤ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕੇਂਦਰੀ ਜਾਂਚ ਬਿਊਰੋ ਦੀ ਟੀਮ ਉਸ ਨੂੰ ਮੈਡੀਕਲ ਕਰਵਾਉਣ ਲਈ ਹਸਪਤਾਲ ਲੈ ਗਈ। ਇਹ ਕਾਰਵਾਈ ਪਸ਼ੂ ਤਸਕਰੀ ਦੇ ਮਾਮਲੇ ਵਿੱਚ ਕੀਤੀ ਗਈ ਹੈ। ਸੀਬੀਆਈ ਇਸ ਮਾਮਲੇ ਵਿੱਚ ਮੰਡਲ ਦੇ ਬਾਡੀਗਾਰਡ ਸਹਿਗਲ ਹੁਸੈਨ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ।

ਇਸ ਤੋਂ ਪਹਿਲਾਂ SSC ਅਧਿਆਪਕ ਭਰਤੀ ਘੁਟਾਲੇ ‘ਚ ਮੰਤਰੀ ਪਾਰਥਾ ਚੈਟਰਜੀ ਦੀ ਗ੍ਰਿਫਤਾਰੀ ਤੋਂ ਬਾਅਦ ਸੀਐੱਮ ਅਤੇ ਟੀਐੱਮਸੀ ਮੁਖੀ ਮਮਤਾ ਬੈਨਰਜੀ ਲਈ ਇਹ ਇੱਕ ਹੋਰ ਝਟਕਾ ਹੈ। ਪਾਰਥਾ ਚੈਟਰਜੀ ਨੂੰ ਬਾਅਦ ਵਿੱਚ ਮਮਤਾ ਬੈਨਰਜੀ ਨੇ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਉਹ ਇਸ ਸਮੇਂ ਜੇਲ੍ਹ ਵਿੱਚ ਹੈ।

Scroll to Top