ਚੰਡੀਗੜ੍ਹ 15 ਅਕਤੂਬਰ 2022: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਏਸ਼ੀਆ ਕੱਪ ਟੀ-20 ਟੂਰਨਾਮੈਂਟ ਦੇ ਫਾਈਨਲ ‘ਚ ਸ਼੍ਰੀਲੰਕਾ ਨੂੰ ਹਰਾ ਦਿੱਤਾ। ਉਸ ਨੇ ਸ਼ਨੀਵਾਰ (15 ਅਕਤੂਬਰ) ਨੂੰ ਖੇਡਿਆ ਗਿਆ ਮੈਚ ਅੱਠ ਵਿਕਟਾਂ ਨਾਲ ਜਿੱਤ ਲਿਆ। ਭਾਰਤ ਦੀ ਤਜ਼ਰਬੇਕਾਰ ਖਿਡਾਰਨ ਹਰਮਨਪ੍ਰੀਤ ਕੌਰ (Harmanpreet Kaur) ਆਪਣੀ ਕਪਤਾਨੀ ਵਿੱਚ ਤੀਜੀ ਵਾਰ ਏਸ਼ੀਆ ਕੱਪ ਜਿੱਤਣ ਵਿੱਚ ਸਫਲ ਰਹੀ। ਹਰਮਨਪ੍ਰੀਤ ਨੇ ਇਸ ਮੈਚ ‘ਚ ਵੱਡੇ ਰਿਕਾਰਡ ਵੀ ਬਣਾਏ।
ਇਹ ਹਰਮਨਪ੍ਰੀਤ ਕੌਰ ਦਾ ਇਹ 137ਵਾਂ ਟੀ-20 ਮੈਚ ਸੀ। ਉਹ ਮਹਿਲਾ ਟੀ-20 ਵਿੱਚ ਸਭ ਤੋਂ ਵੱਧ ਮੈਚ ਖੇਡਣ ਵਾਲੀ ਖਿਡਾਰਨ ਬਣ ਗਈ ਹੈ। ਉਸ ਨੇ ਨਿਊਜ਼ੀਲੈਂਡ ਦੀ ਸੂਜ਼ੀ ਬੇਟਸ ਨੂੰ ਪਿੱਛੇ ਛੱਡ ਦਿੱਤਾ। ਸੂਜ਼ੀ ਨੇ 136 ਮੈਚ ਖੇਡੇ ਹਨ। ਉਸ ਤੋਂ ਬਾਅਦ ਇੰਗਲੈਂਡ ਦੀ ਡੇਨੀਅਲ ਯਾਟ ਤੀਜੇ ਸਥਾਨ ‘ਤੇ ਹੈ। ਯਾਚ ਨੇ 135 ਮੈਚ ਖੇਡੇ ਹਨ। ਆਸਟਰੇਲੀਆ ਦੀ ਐਲਿਸਾ ਹੀਲੀ (132 ਮੈਚ) ਚੌਥੇ ਸਥਾਨ ‘ਤੇ ਅਤੇ 127 ਮੈਚਾਂ ਨਾਲ ਵੈਸਟਇੰਡੀਜ਼ ਦੀ ਡਿਆਂਡਰਾ ਡੌਟਿਨ ਪੰਜਵੇਂ ਸਥਾਨ ‘ਤੇ ਹੈ।