ਪੰਜਾਬ ਲੋਕ ਕਾਂਗਰਸ’

ਕੈਪਟਨ ਨੇ ਕੀਤਾ ਨਵੀਂ ਪਾਰਟੀ ਦਾ ਐਲਾਨ, ‘ਪੰਜਾਬ ਲੋਕ ਕਾਂਗਰਸ’ ਹੋਵੇਗਾ ਨਾਮ

ਚੰਡੀਗੜ੍ਹ, 2 ਨਵੰਬਰ 2021 : ਪੰਜਾਬ ਕਾਂਗਰਸ ‘ਚੋ ਅਸਤੀਫ਼ਾ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਵੀਂ ਪਾਰਟੀ ਬਣਾਉਣ ਦਾ ਫ਼ੈਸਲਾ ਕੀਤਾ ਸੀ | ਜਿਸ ਤੇ ਅੱਜ ਕੈਪਟਨ ਅਮਰਿੰਦਰ ਸਿੰਘ ਵਲੋਂ ਮੋਹਰ ਦਿੱਤੀ ਗਈ ਹੈ | ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਦਾ ਨਾਂ ‘ਪੰਜਾਬ ਲੋਕ ਕਾਂਗਰਸ’ ਪਾਰਟੀ ਹੋਵੇਗਾ | ਹਾਲਾਂਕਿ ਕੈਪਟਨ ਨੇ ਇਹ ਜ਼ਰੂਰ ਆਖਿਆ ਸੀ ਕਿ ਉਹ ਚੋਣਾਂ ਦੌਰਾਨ ਭਾਜਪਾ ਨਾਲ ਗਠਜੋੜ ਜ਼ਰੂਰ ਕਰ ਸਕਦੇ ਹਨ ਪਰ ਇਹ ਵੀ ਤਾਂ ਹੀ ਹੋਵੇਗਾ ਜੇਕਰ ਭਾਜਪਾ ਸਰਕਾਰ ਪਹਿਲਾਂ ਕਿਸਾਨੀ ਮਸਲੇ ਦਾ ਹੱਲ ਕਰਦੀ ਹੈ। ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਉਹ 117 ਸੀਟਾਂ ਤੋਂ ਚੋਣਾਂ ਲੜਨਗੇ |

Scroll to Top