BSF

ਅੰਮ੍ਰਿਤਸਰ ਸੈਕਟਰ ‘ਚ BSF ਨੇ ਡਰੋਨ ਸਮੇਤ 9 ਪੈਕੇਟ ਹੈਰੋਇਨ ਕੀਤੀ ਬਰਾਮਦ

ਅੰਮ੍ਰਿਤਸਰ 09 ਮਈ 2022: ਭਾਰਤੀ ਸੀਮਾ ਸੁਰੱਖਿਆ ਬਲ (BSF) ਨੇ ਅੰਮ੍ਰਿਤਸਰ ਸੈਕਟਰ ‘ਚ ਦਾਉਕੇ ਅਤੇ ਭਰੋਵਾਲ ਚੌਕੀ ਵਿਚਕਾਰ ਪਾਕਿਸਤਾਨੀ ਤਸਕਰਾਂ ਵੱਲੋਂ ਭੇਜੇ ਗਏ ਡਰੋਨ ‘ਤੇ ਤਾਇਨਾਤ ਬੀ.ਐੱਸ.ਐਫ. ਦੇ ਜਵਾਨਾਂ ਨੇ ਡਰੋਨ ਦੇ ਸ਼ੂਕਣ ਦੀ ਜਦੋਂ ਆਵਾਜ਼ ਸੁਣੀ ਤਾਂ ਉਨ੍ਹਾਂ ਨੇ 9 ਰਾਊਂਡ ਫਾਇਰ ਕੀਤੇ। ਇਸ ਦੌਰਾਨ ਡਰੋਨ ਖੇਤਾਂ ‘ਚ ਡਿੱਗਿਆ। ਜਾਂਚ ਦੌਰਾਨ ਉਸ ਵਿੱਚ ਇੱਕ ਬੋਰੀ ਲਟਕਦੀ ਮਿਲੀ, ਜਿਸ ਵਿੱਚ 9 ਪੈਕੇਟ ਹੈਰੋਇਨ ਬਰਾਮਦ ਹੋਈ। ਇਹ ਡਰੋਨ ਚਾਈਨਾ ਮੇਡ ਕਵਾਡਕਾਪਟਰ DJI Matrice-300 ਹੈ।

ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਡਰੋਨ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਦੇਖਿਆ ਜਾ ਰਿਹਾ ਹੈ ਕਿ ਇਸ ਵਿਚ ਕੈਮਰਾ ਤਾਂ ਨਹੀਂ ਲਗਾਇਆ ਗਿਆ ਸੀ। ਪੈਕਟਾਂ ‘ਚ 10.67 ਕਿਲੋ ਹੈਰੋਇਨ ਬਰਾਮਦ ਹੋਈ ਹੈ। ਹੈਰੋਇਨ ਪੀਲੇ ਰੰਗ ਦੇ ਪੈਕਟਾਂ ਉੱਤੇ ਟੇਪਾਂ ਨਾਲ ਚੜ੍ਹਾ ਕੇ ਰੱਖੀ ਹੋਈ ਸੀ। ਹਾਲਾਂਕਿ ਬੀਐਸਐਫ  (BSF) ਵੱਲੋਂ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਅਪ੍ਰੈਲ ਤੇ ਮਈ ਮਹੀਨੇ ਬੀਐਸਐਫ ਪੰਜਾਬ ਫਰੰਟੀਅਰ ਨੇ ਸੂਬੇ ਦੇ ਵੱਖ-ਵੱਖ ਸਰਹੱਦੀ ਇਲਾਕਿਆਂ ‘ਚੋਂ ਨਸ਼ਿਆਂ ਦੀ 12ਵੀਂ ਖੇਪ ਬਰਾਮਦ ਕੀਤੀ ਹੈ।

Scroll to Top