July 2, 2024 8:45 pm
Chief Ministers

ਵਿਧਾਨਸਭਾ ਸੈਸ਼ਨ ਦੇ ਪਹਿਲੇ ਦਿਨ ਗੈਰ-ਹਾਜ਼ਰ ਰਹੇ ਦੋਵੇਂ ਸਾਬਕਾ ਮੁੱਖ ਮੰਤਰੀ

ਚੰਡੀਗੜ੍ਹ; ਪੰਜਾਬ ਸਰਕਾਰ ਵਲੋਂ ਖੇਤੀ ਕਾਨੂੰਨ ਤੇ ਬੀ.ਐੱਸ.ਐੱਫ. ਦਾ ਦਾਇਰਾ ਵਧਾਉਣ ਦੇ ਵਿਰੋਧ ਵਿਚ ਬੁਲਾਏ ਗਏ ਵਿਧਾਨਸਭਾ ਸੈਸ਼ਨ ਦੇ ਪਹਿਲੇ ਦਿਨ ਦੋਵੇਂ ਸਾਬਕਾ ਮੁੱਖ ਮੰਤਰੀ ਗੈਰ-ਹਾਜ਼ਰ ਰਹੇ, ਇਸ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਪਹਿਲਾ ਹੀ ਮੁੱਦਾ ਚੁੱਕਿਆ ਗਿਆ ਸੀ ਕਿ ਉਹ ਸੈਸ਼ਨ ਵਿਚ ਹਿੱਸਾ ਲੈਣਗੇ ਜਾ ਨਹੀਂ ਕਿਉਂਕਿ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਤੋਂ ਬਾਅਦ ਉਨ੍ਹਾਂ ਦੀ ਕਾਂਗਰਸ ਨੇਤਾਵਾਂ ਨਾਲ ਅਨਵਣ ਕਾਫੀ ਵੱਧ ਗਈ ਹੈ ਤੇ ਉਹ ਵਿਧਾਨਸਭਾ ਸੈਸ਼ਨ ਬੁਲਾਉਣ ਲਈ ਰੱਖੇ ਗਈ ਮੁੱਦਿਆਂ ਤੇ ਇਤਰਾਜ਼ ਜਿਤਾ ਚੁਕੇ ਹਨ, ਇਸ ਸਮੇ ਕੈਪਟਨ ਦੇ ਲਈ ਵਿਧਾਨਸਭਾ ਸੈਸ਼ਨ ਵਿਚ ਹਿੱਸਾ ਲੈਣ ਦੇ ਬਾਵਜੂਦ ਚੁੱਪ ਰਹਿਣਾ ਠੀਕ ਨਹੀਂ ਹੈ, ਜੇਕਰ ਕੋਈ ਕਾਂਗਰਸ ਨੇਤਾ ਉਨ੍ਹਾਂ ਤੇ ਟਿੱਪਣੀ ਕਰਦਾ ਹੈ ਤਾ ਮੁਸ਼ਕਿਲ ਸਥਿਤੀ ਪੈਦਾ ਹੋ ਸਾਖੀ ਸੀ, ਇਸ ਦੇ ਮੰਦੇਨਜ਼ਰ ਕੈਪਟਨ ਨੇ ਵਿਧਾਨਸਭਾ ਸੈਸ਼ਨ ਤੋਂ ਕਿਨਾਰਾ ਕਰਨਾ ਹੀ ਸਹੀ ਸਮਝਿਆ,
ਇਕ ਹੋਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਵਿਧਾਨਸਭਾ ਸੈਸ਼ਨ ਵਿਚ ਸ਼ਾਮਿਲ ਨਹੀਂ ਹੋਏ ਜਿਸ ਦੌਰਾਨ ਉਨ੍ਹਾਂ ਦੇ ਸਿਹਤ ਨਾਲ ਉਨ੍ਹਾਂ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਨਸ਼ਾ ਜਾ ਖੇਤੀ ਕਾਨੂੰਨ ਦੇ ਮੁਦੇ ਤੇ ਕਾਂਗਰਸ ਜਾ ਆਮ ਆਦਮੀ ਪਾਰਟੀ ਵਲੋਂ ਨਿਸ਼ਾਨਾ ਬਣਾਉਣ ਦਾ ਡਰ ਵੀ ਅਕਾਲੀ ਨੇਤਾਵਾਂ ਨੂੰ ਸਤਾ ਰਿਹਾ ਹੈ, ਪਹਿਲੇ ਦਿਨ ਦਾ ਸੈਸ਼ਨ ਦਿਵੰਗਤ ਆਤਮਾਵਾਂ ਨੂੰ ਸ਼ਰਧਾਂਜਲੀ ਸੈਸ਼ਨ ਵਿਚ ਹਿੱਸਾ ਲੈਣ ਨੂੰ ਲੈ ਕੇ ਸਭ ਦੀ ਨਜ਼ਰ ਲੱਗੀ ਹੋਈ ਹੈ,