Katrina-Vicky Anniversary:

Katrina-Vicky Anniversary: ਕੈਟਰੀਨਾ ਕੈਫ ਵਿੱਕੀ ਕੌਸ਼ਲ ਦੇ ਵਿਆਹ ਨੂੰ ਪੂਰਾ ਹੋਇਆ ਇੱਕ ਸਾਲ , fans ਦੇ ਰਹੇ ਵਧਾਈਆਂ

ਚੰਡੀਗੜ੍ਹ 9 ਦਸੰਬਰ 2022: ਬਾਲੀਵੁੱਡ ਦੀ ਸਭ ਤੋਂ ਪਿਆਰੀ ਜੋੜੀ ਵਿੱਕੀ ਤੇ ਕਟਰੀਨਾ ।ਉਨ੍ਹਾਂ ਦੇ ਵਿਆਹ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ। ਅ। ਅੱਜ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ ਦੀ ਪਹਿਲੀ anniversary ਹੈ। ਫੈਨਜ਼ ਸੋਸ਼ਲ ਮੀਡੀਆ ਰਾਹੀਂ ਦੋਵਾਂ ਸਿਤਾਰਿਆਂ ਨੂੰ ਵਧਾਈ ਦੇ ਰਹੇ ਹਨ। ਕੁਝ ਦਿਨ ਪਹਿਲਾਂ ਕੈਟਰੀਨਾ ਅਤੇ ਵਿੱਕੀ ‘ਤੇ ਛੁੱਟੀਆਂ ਮਨਾਉਣ ਗਏ ਸਨ, ਜਿੱਥੇ ਉਨ੍ਹਾਂ ਨੇ ਪ੍ਰਸ਼ੰਸਕਾਂ ਨਾਲ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਸਨ। ਅੱਜ ਕੈਟਰੀਨਾ ਵਿੱਕੀ ਦੀ ਪਹਿਲੀ ਵਿਆਹ ਦੀ ਵਰ੍ਹੇਗੰਢ ਹੈ ਅਤੇ ਇਸ ਮੌਕੇ ‘ਤੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕੈਟਰੀਨਾ ਨੇ ਜਦੋਂ ਪਹਿਲੀ ਵਾਰ ਵਿੱਕੀ ਨੂੰ ਦੇਖਿਆ ਤਾਂ ਉਸ ਦਾ ਕੀ raection ਸੀ।

Katrina-Vicky Anniversary:

ਕੈਟਰੀਨਾ ਲਈ ਵਿਆਹ ਬਹੁਤ ਪਿਆਰੀ ਚੀਜ਼ ਹੈ ਅਤੇ ਉਹ ਮੀਡੀਆ ਦੇ ਸਾਹਮਣੇ ਇਸ ਬਾਰੇ ਕਈ ਵਾਰ ਬੋਲ ਚੁੱਕੀ ਹੈ। ਹਰ ਕੋਈ ਜਾਣਦਾ ਹੈ ਕਿ ਵਿੱਕੀ ਕੌਸ਼ਲ ਨੂੰ ਪਹਿਲੀ ਨਜ਼ਰ ਵਿੱਚ ਕੈਟਰੀਨਾ ਨਾਲ ਪਿਆਰ ਹੋ ਗਿਆ ਸੀ। ਇਸ ਗੱਲ ਦਾ ਜ਼ਿਕਰ ਉਹ ਮਜ਼ਾਕ ‘ਚ ਐਵਾਰਡ ਸ਼ੋਅਜ਼ ‘ਚ ਵੀ ਕਰ ਚੁੱਕੇ ਹਨ ਪਰ ਕੈਟਰੀਨਾ ਵਿੱਕੀ ਨੂੰ ਨਹੀਂ ਜਾਣਦੀ ਸੀ। ਉਸਨੇ ਸਭ ਤੋਂ ਪਹਿਲਾਂ ਵਿੱਕੀ ਨੂੰ ਮਨਮਰਜ਼ੀਆਂ ਦੇ ਪ੍ਰੋਮੋ ਵਿੱਚ ਦੇਖਿਆ, ਜੋ ਉਸਨੂੰ ਇੱਕ ਨਿਰਦੇਸ਼ਕ ਦੁਆਰਾ ਦਿਖਾਇਆ ਗਿਆ ਸੀ। ਉਸ ਸਮੇਂ ਕੈਟਰੀਨਾ ਨੇ ਸੋਚਿਆ ਕਿ ਇਹ ਲੜਕਾ ਕੌਣ ਹੈ… । ਉਸ ਨੇ ਵਿੱਕੀ ਕੌਸ਼ਲ ਵੱਲ ਵੀ ਧਿਆਨ ਨਹੀਂ ਦਿੱਤਾ। ਜਿਸ ਤੋਂ ਬਾਅਦ ਦੋਵੇਂ ਇੱਕ ਪਾਰਟੀ ਵਿੱਚ ਮਿਲੇ। ਜਿੱਥੋਂ ਸ਼ੁਰੂ ਹੋਈ ਗੱਲਬਾਤ ਅਤੇ ਅੱਜ ਇਹ ਪਿਆਰਾ ਰਿਸ਼ਤਾ ਤੁਹਾਡੇ ਸਾਹਮਣੇ ਹੈ।

ਇੱਕ ਨਿੱਜੀ ਤਰੀਕੇ ਨਾਲ ਵਿਆਹ ਕੀਤਾ

ਭਾਵੇਂ ਦੋਵੇਂ ਸਿਤਾਰਿਆਂ ਨੇ ਨਿਜੀ ਤਰੀਕੇ ਨਾਲ ਵਿਆਹ ਕੀਤਾ ਸੀ ਪਰ ਵਿਆਹ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਖੁੱਲ੍ਹ ਕੇ ਗੱਲ ਕੀਤੀ। ਕੈਟਰੀਨਾ ਨੇ ਹਾਲ ਹੀ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਕਿ ਵਿੱਕੀ ਨੇ ਵੀ ਕਰਵਾਚੌਥ ਦਾ ਵਰਤ ਰੱਖਿਆ ਸੀ ਅਤੇ ਇਹ ਉਨ੍ਹਾਂ ਲਈ ਬਹੁਤ ਹੀ ਮਿੱਠਾ ਇਸ਼ਾਰਾ ਸੀ। ਉਨ੍ਹਾਂ ਕਿਹਾ ਕਿ ਵਿੱਕੀ ਬਿਲਕੁਲ ਪੰਜਾਬੀ ਅਤੇ ਦੇਸੀ ਪਰਿਵਾਰ ਦਾ ਬੰਦਾ ਹੈ। ਪਰਿਵਾਰ ਉਸ ਲਈ ਸਭ ਕੁਝ ਹੈ..ਅਤੇ ਇਹੀ ਉਸ ਨੂੰ ਵਿਲੱਖਣ ਬਣਾਉਂਦਾ ਹੈ।

http://

 

ਇਸ ਮੌਕੇ ਕਟਰੀਨਾ ਤੇ ਵਿੱਕੀ ਨੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ।

ਦੇਖੋ ਤਸਵੀਰਾਂ –

http://

 

Scroll to Top