ਚੰਡੀਗੜ੍ਹ 04 ਦਸੰਬਰ 2021: (BJP State President)ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪਟਿਆਲਾ ਵਿੱਚ ਵਰਕਰਾਂ ਦੇ ਨਾਲ ਅਗਾਮੀ ਚੋਣਾਂ ਨੂੰ ਲੈ ਕੇ ਮੀਟਿੰਗ ਕੀਤੀ |ਇਸ ਮੌਕੇ ਅਸ਼ਵਨੀ ਸ਼ਰਮਾ (Ashwani Sharma) ਨੇ ਮੀਡਿਆ ਦੇ ਨਾਲ ਗੱਲਬਾਤ ਦੋਰਾਨ ਸਿਰਸਾ ਮਸਲੇ ਉੱਤੇ ਸੁਖਬੀਰ ਬਾਦਲ ਦੇ ਬਿਆਨ ਉੱਤੇ ਤਿੱਖਾ ਸ਼ਬਦੀ ਹਮਲਾ ਕੀਤਾ | ਉਨ੍ਹਾਂ ਕਿਹਾ ਕਿ ਸੁਖਬੀਰ ਦੱਸੇ ਕਿ ਸਿਰਸਾ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਨਾਲ ਪੰਥ ਨੂੰ ਕਿ ਖਤਰਾ ਹੈ, ਸਿਰਸਾ ਖੁਦ ਹੀ ਦੱਸ ਸਕਦੇ ਹਨ| ਉਨ੍ਹਾਂ ਨੂੰ ਡਰਾਇਆ ਗਿਆ ਜਾ ਨਹੀਂ। ਉਥੇ ਹੀ ਕੇਜਰੀਵਾਲ ਉੱਤੇ ਵੀ ਬੋਲਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਕੇਜਰੀਵਾਲ ਦਿੱਲੀ ਵਿਚ ਤਾਂ ਕੁੱਝ ਕਰ ਨਹੀਂ ਸਕਿਆ ,ਬਿਜਲੀ ਬਿੱਲਾਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਦੰਗਾ ਪੀੜਤਾਂ ਦੀ ਕਲੋਨੀ ਦਾ 1 ਕਰੋੜ ਰੁਪਏ ਤੋਂ ਜਿਆਦਾ ਬਿੱਲ ਹੈ| ਜੋ ਉੱਥੇ ਮਾਫ ਨਹੀਂ ਕਰ ਸਕਿਆ ਉਹ ਪੰਜਾਬ ਵਿਚ ਕਿਵੇ ਮਾਫ ਕਰੇਗਾ, ਦਿੱਲੀ ਦੇ ਸਕੂਲਾਂ ਨੂੰ ਲੈ ਕੇ ਵੀ ਅਸ਼ਵਨੀ ਸ਼ਰਮਾ(Ashwani Sharma) ਨੇ ਵੱਡੇ ਸਵਾਲ ਖੜੇ ਕੀਤੇ ਨਾਲ ਹੀ 1000- 1000 ਰੁਪਏ ਮਹਿਲਵਾ ਨੂੰ ਦੇਣ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਦਿੱਲੀ ਵਿੱਚ ਤਾਂ ਦੇਵੇ ।ਅਸ਼ਵਨੀ ਸ਼ਰਮਾ ਨੇ ਸੰਯੁਕਤ ਕਿਸਾਨ ਮੋਰਚੇ ਉਤੇ ਬੋਲਦੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾ ਨੂੰ ਮੰਨ ਲਿਆ ਹੈ | ਜੇਕਰ ਹੁਣ ਵੀ ਉਹ ਨਹੀ ਉੱਠਦੇ ਤਾਂ ਇਹ ਦੇਸ਼ ਦੇ ਲੋਕਾਂ ਨੂੰ ਵੇਖਣਾ ਚਾਹੀਦਾ ਹੈ, ਕੈਪਟਨ ਅਮਰਿੰਦਰ ਸਿੰਘ ਵਲੋਂ ਭਾਜਪਾ ਨਾਲ ਗਠਜੋੜ ਉੱਤੇ ਬੋਲਦੇ ਹੋਏ ਕਿਹਾ ਕਿ ਮੇਰੇ ਪੱਲੇ 117 ਸੀਟਾਂ ਦੀ ਜਿੰਮੇਵਾਰੀ ਹੈ , ਮੈਂ ਉੱਥੇ ਜਾ ਕੇ ਆਪਣੇ ਵਰਕਰਾਂ ਨਾਲ ਮੀਟਿੰਗ ਕਰ ਰਿਹਾ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਵਾਰ ਪੰਜਾਬ ਦੇ ਲੋਕ ਭਾਜਪਾ ਨੂੰ ਵੀ ਪਰਖਣ ਕਿਉਕਿ ਬਾਕੀ ਪਾਰਟੀਆਂ ਨੂੰ ਉਹ ਵੇਖ ਚੁੱਕੇ ਹਨ।
ਨਵੰਬਰ 23, 2024 6:05 ਪੂਃ ਦੁਃ