Sourav Ganguly

Sourav Ganguly: ਸੌਰਵ ਗਾਂਗੁਲੀ ਨੇ ਵਿਰਾਟ ਕੋਹਲੀ ਦੀ ਕਪਤਾਨੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਚੰਡੀਗੜ੍ਹ 16 ਦਸੰਬਰ 2021: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਪ੍ਰਧਾਨ ਸੌਰਵ ਗਾਂਗੁਲੀ (Sourav Ganguly) ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀ ਟੈਸਟ ਟੀਮ ਦੇ ਕਪਤਾਨ ਵਿਰਾਟ ਕੋਹਲੀ (Virat Kohli) ਦੇ ਬਿਆਨ ਕਿ ਬੀਸੀਸੀਆਈ ਨੇ ਉਸਨੂੰ ਵਨਡੇ ਕਪਤਾਨੀ ਤੋਂ ਹਟਾ ਦਿੱਤਾ ਹੈ, ਬੋਰਡ ਮੌਜੂਦਾ ਸਥਿਤੀ ਨਾਲ ਢੁਕਵੇਂ ਢੰਗ ਨਾਲ ਨਜਿੱਠੇਗਾ।

ਬੀਸੀਸੀਆਈ (BCCI) ਵਿਰਾਟ ਕੋਹਲੀ (Virat Kohli) ਦੇ ਇਸ ਦਾਅਵੇ ਨੂੰ ਲੈ ਕੇ ਕੋਈ ਬਿਆਨ ਜਾਂ ਪ੍ਰੈਸ ਕਾਨਫਰੰਸ ਨਹੀਂ ਕਰੇਗਾ ਕਿ ਉਸ ਨੂੰ ਦੱਖਣੀ ਅਫਰੀਕਾ ਦੌਰੇ ਤੋਂ ਪਹਿਲਾਂ ਮੁੰਬਈ ਵਿੱਚ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਰਾਸ਼ਟਰੀ ਚੋਣਕਾਰਾਂ ਦੁਆਰਾ ਵਨਡੇ ਕਪਤਾਨੀ ਤੋਂ ਹਟਾਉਣ ਬਾਰੇ ਪਤਾ ਲੱਗਾ ਸੀ।ਸੌਰਵ ਗਾਂਗੁਲੀ (Sourav Ganguly) ਨੇ ਕਿਹਾ ਕਿ ਬੋਰਡ ਇਸ ਨਾਲ ਨਿਪਟੇਗਾ। ਦੱਸ ਦੇਈਏ ਕਿ ਵਿਰਾਟ ਕੋਹਲੀ ਨੇ ਕਿਹਾ ਸੀ ਕਿ ਟੀ-20 ਕਪਤਾਨੀ ਛੱਡਣ ਤੋਂ ਕਿਸੇ ਨੇ ਰੋਕਿਆ ਨਹੀਂ ਸੀ।

Scroll to Top