ਚੰਡੀਗੜ੍ਹ, 18 ਅਪ੍ਰੈਲ 2022 : ਸਿੱਖਾਂ ਦੀ ਆਸਥਾ ਦਾ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿਥੇ ਰੋਜ਼ਾਨਾ ਲੱਖਾਂ ਦੀ ਗਿਣਤੀ ‘ਚ ਸੰਗਤਾਂ ਮੱਥਾ ਟੇਕਣ ਆਉਂਦੀਆਂ ਹਨ, ਉੱਥੇ ਹੀ ਅੱਜ ਪੰਜਾਬ ਦੇ ਜੇਲ੍ਹ ਮੰਤਰੀ ਅਤੇ ਟੂਰਿਜ਼ਮ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਵੀ ਪੁੱਜੇ |
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਨੇ ਸਿਰਫ਼ ਇੱਕੋ ਹੀ ਗੱਲ ਕਹੀ ਹੈ ਕਿ ਗੱਲਾਂ ਘੱਟ ਅਤੇ ਕੰਮ ਜਲਦੀ ਤੋਂ ਜਲਦੀ ਕਰਨਾ ਹੈ ਅਤੇ ਇਸ ਦੇ ਚੱਲਦੇ ਹੀ ਉਨ੍ਹਾਂ ਵੱਲੋਂ ਬਹੁਤ ਸਾਰੇ ਕੰਮ ਸ਼ੁਰੂ ਕਰ ਦਿੱਤੇ ਗਏ ਹਨ |
ਉਨ੍ਹਾਂ ਕਿਹਾ ਕਿ ਜੇਲ੍ਹਾਂ ‘ਚ ਜੋ ਮੋਬਾਇਲ ਫੋਨ ਬਰਾਮਦ ਹੋ ਰਹੇ ਹਨ ਉਸ ‘ਤੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹਰ ਰੋਜ਼ ਜੇਲ੍ਹਾਂ ਦੇ ਵਿੱਚ ਚੈਕਿੰਗ ਵੀ ਕੀਤੀ ਜਾ ਰਹੀ ਹੈ |
ਉਨ੍ਹਾਂ ਕਿਹਾ ਕਿ ਜਦੋਂ ਮੋਬਾਇਲ ਫੋਨ ਜੇਲ੍ਹ ‘ਚੋਂ ਫੜਿਆ ਜਾਵੇਗਾ ਅਤੇ ਕਿਸ ਦਾ ਮੋਬਾਇਲ ਫੋਨ ਅਤੇ ਉਸ ਵਿੱਚ ਸਿਮ ਕਿਸ ਦੇ ਨਾਮ ਤੇ ਹੈ ਉਨ੍ਹਾਂ ਦੋਵਾਂ ਤੇ ਮਾਮਲਾ ਜ਼ਰੂਰ ਦਰਜ ਕੀਤਾ ਜਾਵੇਗਾ |
ਜੇ ਕੋਈ ਪੁਲਸ ਅਧਿਕਾਰੀ ਜਾਂ ਪੁਲੀਸ ਅਫ਼ਸਰ ਵੀ ਇਸ ਵਿੱਚ ਮੌਜੂਦਾ ਹੋਇਆ ਤੇ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ
ਜ਼ਿਕਰਯੋਗ ਹੈ ਕਿ ਜੇਲ੍ਹਾਂ ‘ਚ ਲੰਬੇ ਸਮੇਂ ਤੋਂ ਮੋਬਾਇਲ ਫੜੇ ਜਾਂਦੇ ਹਨ ਤੇ ਨਸ਼ਾ ਵੀ ਫੜਿਆ ਜਾਂਦਾ ਹੈ, ਪਰ ਉਨ੍ਹਾਂ ‘ਤੇ ਨਾਂ ਮਾਤਰ ਕਾਰਵਾਈ ਹੀ ਹੁੰਦੀ ਆਈ ਹੈ |
ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਾਅਦ ਨਵੇਂ ਬਣੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਜੇ ਹੁਣ ਜੇਲ੍ਹ ਚੋਂ ਫੋਨ ਫੜਿਆ ਗਿਆ ਤਾਂ ਉਸ ਫੋਨ ਦੇ ਮਾਲਕ ਅਤੇ ਉਸ ਵਿੱਚ ਵਰਤੇ ਜਾ ਰਹੇ ਸਿਮ ਕਾਰਡ ਦੇ ਮਾਲਕ ਤੇ ਕਾਰਵਾਈ ਕੀਤੀ ਜਾਵੇਗੀ ਹੁਣ ਦੇਖਣਾ ਇਹ ਹੋਵੇਗਾ |