ਹੁਸ਼ਿਆਰਪੁਰ 30 ਸਤੰਬਰ 2022: ਹੁਸ਼ਿਆਰਪੁਰ ਰੋਡ ਸਥਿਤ ਦਾਣਾ ਮੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ (Bharatiya Kisan Union Rajewal) ਵੱਲੋ ਪਾਣੀ ਅਤੇ ਹੋਰ ਕਿਸਾਨੀ ਨਾਲ ਸੰਬੰਧਤ ਮੁੱਦਿਆ ਨੂੰ ਲੈ ਕੇ ਦੁਆਬੇ ਦੀ ਇਕ ਵਿਸ਼ਾਲ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਤੋਂ ਇਲਾਵਾ ਹੋਰ ਕਿਸਾਨ ਆਗੂਆ ਨੇ ਸ਼ਿਰਕਤ ਕੀਤੀ।
ਇਸ ਦੌਰਾਨ ਵੱਡੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਨੇਤਾ ਬਲਵੀਰ ਸਿੰਘ ਰਾਜੇਵਾਲ ਅਤੇ ਹੋਰ ਕਿਸਾਨ ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ।ਉਨਾਂ ਕਿਹਾ ਕਿ ਨੈਸ਼ਨਲ ਗਰੀਨ ਟ੍ਰਬਿਊਨਲ ਦਾ ਫੈਸਲਾ ਨੂੰ ਸਰਕਾਰ ਅਧੂਰਾ ਲਾਗੂ ਕਰ ਰਹੀ ਹੈ ਜਦਕਿ ਨੈਸ਼ਨਲ ਗਰੀਨ ਟ੍ਰਬਿਊਨਲ ਨੇ ਆਪਣੇ ਫੈਸਲੇ ਵਿੱਚ ਸਪਸ਼ਟ ਕੀਤਾ ਹੈ ਕਿ ਕਿਸਾਨਾ ਨੂੰ ਪਰਾਲੀ ਸੰਭਾਲਣ ਲਈ ਕੈਸ਼ ਇਨਸੈਨਟਿਵ ਦਿੱਤਾ ਜਾਵੇ।ਪਰ ਇਹਨਾਂ ਨੇ ਸਬਸਿਡੀ ਦਾ ਡਰਾਮਾ ਰਚ ਲਿਆ ਜਿਸ ਵਿੱਚ 1178 ਕਰੋੜ ਦਾ ਘਪਲਾ ਹੋਇਆ ਹੈ ।
ਰਾਜੇਵਾਲ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜਿਸਦਾ ਕਿ ਵਿਰੋਧ ਕੀਤਾ ਜਾਵੇਗਾ।ਸਿਆਸੀ ਮਾਹੋਲ ਉੱਪਰ ਬੋਲਦੇ ਹੋਏ ਬਲਬੀਰ ਸਿਮਘ ਰਾਜੇਵਾਲ ਨੇ ਕਿਹਾ ਕਿ ਰਾਜਨੀਤੀਕ ਆਗੂਆਂ ਤੋਂ ਹੁਣ ਲੋਕਾਂ ਦਾ ਵਿਸ਼ਵਾਸ ਹੁਣ ਟੁੱਟ ਚੁੱਕਾ ਹੈ ਤੇ ਜਿਥੇ ਆ ਕੇ ਪੰਜਾਬ ਫਸ ਗਿਆ ਹੈ ਇਸਦਾ ਭਵਿੱਖ ਬਹੁਤ ਬੁਰਾ ਹੈ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਸਭ ਬਾਰੇ ਸਮਝਣਾ ਚਾਹੀਦਾ ਹੈ ਨਹੀ ਤਾਂ ਪੰਜਾਬ ਦੇ ਹਲਾਤ ਖਰਾਬ ਹੋ ਜਾਣਗੇ।
ਇਸ ਮੌਕੇ ਗੱਲਬਾਤ ਕਰਦੇ ਹੋਏ ਇਕ ਹੋਰ ਕਿਸਾਨ ਆਗੂ ਨੇ ਕਿਹਾ ਕਿ ਪਾਣੀ ਅਤੇ ਹੋਰ ਮੁੱਦਿਆ ਨੂੰ ਲੈ ਕੇ ਫਗਵਾੜਾ ਵਿੱਚ ਦੁਆਬੇ ਦੇ ਚਾਰ ਇਲਾਕਿਆਂ ਵਿਚ ਇਹ ਰੈਲੀ ਕੀਤੀ ਗਈ ਹੈ।ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸਾਥ ਦਿੱਤਾ ਹੈ।ਉਹਨਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਇੱਕਮੁੱਠ ਹੋ ਕੇ ਆਪਣੇ ਹੱਕਾਂ ਲਈ ਲੜਾਈ ਲੜੀਏ ਤੇ ਜੱਥੇਬੰਦੀ ਦਾ ਸਾਥ ਦਈਏ ਤਾਂ ਜੋ ਸਭ ਮਸਲੇ ਹੱਲ ਕੀਤੇ ਜਾ ਸਕਣ।