Texas

ਟੈਕਸਾਸ ‘ਚ ਹੋਏ ਹਮਲੇ ਤੋਂ ਪਹਿਲਾਂ ਹਮਲਾਵਰ ਨੇ ‘ਬੰਦੂਕ’ ਦੀ ਤਸਵੀਰ ਪੋਸਟ ਕਰ, ਅਣਜਾਣ ਮਹਿਲਾ ਨੂੰ ਭੇਜੇ ‘ਸੰਦੇਸ਼’

ਚੰਡੀਗੜ੍ਹ 25 ਮਈ 2022: ਅਮਰੀਕਾ ਦੇ ਟੈਕਸਾਸ ਸੂਬੇ ਤੋਂ ਮੰਗਲਵਾਰ ਦੁਪਹਿਰ ਨੂੰ ਦਿਲ ਦਹਿਲਾਉਣ ਵਾਲੀ ਖਬਰ ਆਈ ਹੈ। ਟੈਕਸਾਸ ਦੇ ਯੂਵਾਲਡੇ ਦੇ ਰੌਬ ਐਲੀਮੈਂਟਰੀ ਸਕੂਲ ਵਿੱਚ ਇੱਕ 18 ਸਾਲਾ ਵਿਅਕਤੀ ਨੇ ਗੋਲੀਬਾਰੀ ਕੀਤੀ। ਇਸ ਹਮਲੇ ‘ਚ ਬੰਦੂਕਧਾਰੀਆਂ 19 ਬੱਚਿਆਂ ਸਮੇਤ ਦੋ ਅਧਿਆਪਕਾਂ ਦੀ ਜਾਨ ਲੈ ਲਈ। ਇਸ ਦੌਰਾਨ ਹਮਲਾਵਰ ਨੇ ਇਸ ਤੋਂ ਪਹਿਲਾਂ ਇਕ ਅਣਜਾਣ ਮਹਿਲਾ ਨਾਲ ਸੰਪਰਕ ਕੀਤਾ ਸੀ ਅਤੇ ਬੰਦੂਕ ਨਾਲ ਆਪਣੀ ਇਕ ਤਸਵੀਰ ਸ਼ੇਅਰ ਕਰਦਿਆਂ ਉਸ ਨੂੰ ਕਿਹਾ ਸੀ ਕਿ ਉਸ ਕੋਲ ਇਕ ‘ਸੀਕਰਟ’ ਹੈ। ਇਸਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਸਕੂਲ ‘ਤੇ ਹਮਲੇ ਤੋਂ ਪਹਿਲਾਂ ਮੁੰਡੇ ਨੇ ਆਪਣੀ ਦਾਦੀ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ।

ਇਸ ਮਾਮਲੇ ਨੂੰ ਲੈ ਕੇ ਬ੍ਰਿਟੇਨ ਦੇ ਅਖ਼ਬਾਰ ਮਿਰਰ ਦੀ ਇਕ ਰਿਪੋਰਟ ਮੁਤਾਬਕ ਸ਼ੂਟਰ ਨੇ ਸਕੂਲ ‘ਤੇ ਹਮਲੇ ਕਰਨ ਤੋਂ ਪਹਿਲਾਂ ਇੰਸਟਾਗ੍ਰਾਮ ‘ਤੇ ਬੰਦੂਕਾਂ ਅਤੇ ਗੋਲੀਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ ਅਤੇ ਇਕ ਅਣਜਾਣ ਮਹਿਲਾ ਨੂੰ ਟੈਗ ਕਰਦਿਆਂ ਉਸ ਨੂੰ ਦੱਸਿਆ ਕਿ ਉਸ ਕੋਲ ਕੋਈ ਸੀਕਰਟ ਹੈ। ਇਸ 18 ਸਾਲ ਦੇ ਮੁੰਡੇ ਦਾ ਨਾਮ ਸਾਲਵਾਡੋਰ ਰਾਮੋਸ ਦੱਸਿਆ ਜਾ ਰਿਹਾ ਹੈ, ਜਿਸ ਨੇ ਹਮਲੇ ਤੋਂ ਚਾਰ ਦਿਨ ਪਹਿਲਾਂ ਹਥਿਆਰਾਂ ਦੀਆਂ ਤਸਵੀਰਾਂ ਨੂੰ ਪੋਸਟ ਕਰਦਿਆਂ ਅਣਜਾਣ ਮਹਿਲਾ ਨਾਲ ਗੱਲ ਕੀਤੀ ਸੀ।

US state of Texas

ਇਸਦੇ ਨਾਲ ਹੀ ਗੱਲਬਾਤ ਦੌਰਾਨ ਮੁੰਡੇ ਨੇ ਔਰਤ ਨੂੰ ਦੱਸਿਆ ਕਿ ਉਸ ਕੋਲ ਇਕ ਸੀਕਰਟ ਹੈ ਜਿਸ ਨੂੰ ਉਹ ਸ਼ੇਅਰ ਕਰਨਾ ਚਾਹੁੰਦਾ ਹੈ। ਔਰਤ ਨੇ ਦੱਸਿਆ ਕਿ ਬੰਦੂਕਾਂ ਵਾਲੀ ਪੋਸਟ ਅਤੇ ਉਸ ਵਿਚ ਖੁਦ ਨੂੰ ਟੈਗ ਕੀਤੇ ਜਾਣ ਨੂੰ ਲੈ ਕੇ ਉਹ ਡਰ ਗਈ ਸੀ। ਇਕ ਇੰਸਟਾਗ੍ਰਾਮ ਕਹਾਣੀ ਵਿਚ ਔਰਤ ਨੇ ਲਿਖਿਆ ਕਿ ਉਹ ਇਕ ਅਜਨਬੀ ਹੈ। ਮੈਂ ਉਸ ਬਾਰੇ ਕੁਝ ਨਹੀਂ ਜਾਣਦੀ। ਉਸ ਨੇ ਆਪਣੀਆਂ ਬੰਦੂਕਾਂ ਵਾਲੀਆਂ ਪੋਸਟਾਂ ਵਿਚ ਮੈਨੂੰ ਟੈਗ ਕੀਤਾ। ਮੈਨੂੰ ਹਮਲੇ ਵਿਚ ਮਾਰੇ ਗਏ ਲੋਕਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਬਹੁਤ ਅਫਸੋਸ ਹੈ। ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕੀ ਕਹਾਂ।

Scroll to Top