ਚੰਡੀਗੜ੍ਹ 06 ਸਤੰਬਰ 2022: ਭਾਰਤ ਨੂੰ ਏਸ਼ੀਆ ਕੱਪ 2022 (Asia Cup 2022) ਦੇ ਫਾਈਨਲ ‘ਚ ਪਹੁੰਚਣ ਲਈ ਅੱਜ ਸ਼੍ਰੀਲੰਕਾ ਨੂੰ ਹਰਾਉਣਾ ਹੋਵੇਗਾ। ਇਸ ਦੌਰਾਨ ਮੈਚ ਤੋਂ ਸਿਰਫ਼ ਢਾਈ ਘੰਟੇ ਪਹਿਲਾਂ ਭਾਰਤੀ ਟੀਮ ਲਈ ਬੁਰੀ ਖ਼ਬਰ ਆਈ। ਅਵੇਸ਼ ਖਾਨ (Avesh Khan) ਦੇ ਬੀਮਾਰੀ ਕਾਰਨ ਪੂਰੇ ਟੂਰਨਾਮੈਂਟ ਤੋਂ ਬਾਹਰ ਹੋਣ ਦੀ ਸੰਭਾਵਨਾ ਹੈ। ਅਵੇਸ਼ 5 ਦਿਨਾਂ ਤੋਂ ਹੋਟਲ ਤੋਂ ਨਹੀਂ ਨਿਕਲਿਆ ਹੈ।
ਏਸ਼ੀਆ ਕੱਪ ‘ਚ ਭਾਰਤ ਨੂੰ ਸ਼੍ਰੀਲੰਕਾ ਤੋਂ ਇਲਾਵਾ ਅਫਗਾਨਿਸਤਾਨ ਖਿਲਾਫ ਵੀ ਮੈਚ ਖੇਡਣਾ ਹੈ। ਜੇਕਰ ਟੀਮ ਇੰਡੀਆ ਇਹ ਦੋਵੇਂ ਮੈਚ ਜਿੱਤ ਜਾਂਦੀ ਹੈ ਤਾਂ ਫਾਈਨਲ ਲਈ ਉਸ ਦੀ ਟਿਕਟ ਯਕੀਨੀ ਹੈ। ਬੀਸੀਸੀਆਈ ਦੇ ਸੂਤਰਾਂ ਨੇ ਦੱਸਿਆ ਹੈ ਕਿ ਅਵੇਸ਼ ਖਾਨ (Avesh Khan) ਦੇ ਟੂਰਨਾਮੈਂਟ ਤੋਂ ਬਾਹਰ ਹੋਣ ਦੀ ਸੂਰਤ ਵਿੱਚ ਉਨ੍ਹਾਂ ਦੀ ਥਾਂ ਕੁਲਦੀਪ ਸੇਨ ਜਾਂ ਦੀਪਕ ਚਾਹਰ ਨੂੰ ਮੌਕਾ ਦਿੱਤਾ ਜਾ ਸਕਦਾ ਹੈ, ਤਾਂ ਜੋ ਤੇਜ਼ ਗੇਂਦਬਾਜ਼ੀ ਵਿਭਾਗ ਨੂੰ ਮਜ਼ਬੂਤ ਕੀਤਾ ਜਾ ਸਕੇ।