July 1, 2024 6:08 am
Kedarnath Dham

ਕੇਦਾਰਨਾਥ ਧਾਮ ‘ਚ ਆਰੀਅਨ ਕੰਪਨੀ ਦਾ ਹੈਲੀਕਾਪਟਰ ਹਾਦਸਾਗ੍ਰਸਤ, ਕਈ ਜਣਿਆਂ ਦੀ ਮੌਤ

ਚੰਡੀਗੜ੍ਹ 18 ਅਕਤੂਬਰ 2022: ਉੱਤਰਾਖੰਡ (Uttarakhand) ਵਿੱਚ ਅੱਜ ਇੱਕ ਵੱਡਾ ਹਾਦਸਾ ਵਾਪਰ ਗਿਆ। ਦੁਪਹਿਰ ਕਰੀਬ 12 ਵਜੇ ਕੇਦਾਰਨਾਥ ਧਾਮ (Kedarnath Dham) ਵਿੱਚ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਹੈਲੀਕਾਪਟਰ ਆਰੀਅਨ ਕੰਪਨੀ ਦਾ ਦੱਸਿਆ ਜਾ ਰਿਹਾ ਹੈ। ਇਹ ਹਾਦਸਾ ਕੇਦਾਰਨਾਥ ਤੋਂ ਵਾਪਸ ਆਉਂਦੇ ਸਮੇਂ ਗਰੁੜਚੱਟੀ ਨੇੜੇ ਵਾਪਰਿਆ। ਉੱਤਰਾਖੰਡ ਸ਼ਹਿਰੀ ਹਵਾਬਾਜ਼ੀ ਵਿਕਾਸ ਅਥਾਰਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੀ. ਰਵੀਸ਼ੰਕਰ ਨੇ ਕਿਹਾ ਕਿ ਉੱਤਰਾਖੰਡ ਹੈਲੀਕਾਪਟਰ ਹਾਦਸੇ ‘ਚ ਪਾਇਲਟਾਂ ਸਮੇਤ 7 ਜਣਿਆਂ ਦੀ ਮੌਤ ਹੋ ਗਈ ਹੈ |