ਪਟਿਆਲਾ 23 ਮਾਰਚ 2022: ਪਟਿਆਲਾ (Patiala) ਰੇਲਵੇ ਸਟੇਸ਼ਨ ਤੋਂ ਜੰਮੂ ਤੋਂ ਨੰਦੇੜ ਸਾਹਿਬ ਜਾ ਰਹੀ ਟਰੇਨ ਜੋ ਕਿ ਪਟਿਆਲਾ ਦੇ ਰੇਲਵੇ ਸਟੇਸ਼ਨ ਤੋਂ ਜਦੋਂ ਰਵਾਨਾ ਹੋਈ ਇਸ ਦੌਰਾਨ ਇਕ ਆਰਮੀ ਮੁਲਾਜ਼ਮ ਜਲਦੀ ਟ੍ਰੇਨ ‘ਚ ਚੜ੍ਹਨ ਲੱਗਾ ਤਾਂ ਉਸਦਾ ਦਾ ਪੈਰ ਫਿਸਲ ਗਿਆ ਅਤੇ ਇਹ ਨੌਜਵਾਨ ਟ੍ਰੇਨ ਦੇ ਨਾਲ ਘਸੀਟਦਾ ਗਿਆ | ਜਿਸ ਨੂੰ ਮੌਕੇ ਤੇ ਮੌਜੂਦ ਰੇਲਵੇ ਪੁਲਸ ਦੇ ਮੁਲਾਜ਼ਮ ਨੇ ਟ੍ਰੇਨ ਦੇ ਨਾਲ ਦੌੜ ਲਗਾਉਂਦੇ ਹੋਏ ਉਕਤ ਆਰਮੀ ਨੌਜਵਾਨ ਨੂੰ ਬਚਾ ਲਿਆ |
ਇਹ ਸਾਰੀਆਂ ਤਸਵੀਰਾਂ ਉੱਥੇ ਲੱਗੇ ਸੀ ਸੀ ਟੀ ਵੀ ਕੈਮਰੇ ਚ ਵੀ ਕੈਦ ਹੋ ਗਈਆਂ | ਰੇਲਵੇ ਪੁਲਸ ਦੇ ਮੁਲਾਜ਼ਮ ਵੱਲੋਂ ਆਰਮੀਮੈਨ ਦੀ ਜਾਨ ਬਚਾ ਕੇ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਹੈ ਇਸ ਮੌਕੇ ਰੇਲਵੇ ਪੁਲਸ ਵਿਭਾਗ ਦੇ ਉੱਚ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੇ ਮੁਲਾਜ਼ਮ ਵੱਲੋਂ ਜੋ ਇਹ ਆਰਮੀਮੈਨ ਦੀ ਜਾਨ ਬਚਾਈ ਗਈ ਹੈ ਉਸ ਲਈ ਉਹ ਆਪਣੇ ਉੱਚ ਅਧਿਕਾਰੀਆਂ ਨੂੰ ਸਨਮਾਨ ਲਈ ਉਸ ਦਾ ਨਾਮ ਭੇਜਣਗੇ ਉਨ੍ਹਾਂ ਕਿਹਾ ਕਿ ਰੇਲਵੇ ਪੁਲਸ ਵਿਭਾਗ ਪਹਿਲਾਂ ਵੀ ਲੋਕਾਂ ਦੀ ਰਖਵਾਲੀ ਲਈ ਕਈ ਹਮੇਸ਼ਾ ਵਚਨਬੱਧ ਹੈ|