Ajaib Singh Ratolan

ਕਾਂਗਰਸ ਤੋਂ ਬਰਖ਼ਾਸਤ ਅਜੈਬ ਸਿੰਘ ਰਟੌਲ ਭਾਜਪਾ ‘ਚ ਹੋਏ ਸ਼ਾਮਲ

ਚੰਡੀਗੜ੍ਹ 13 ਜੂਨ 2022: ਕਾਂਗਰਸ ਦੇ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਹਲਕਾ ਇੰਚਾਰਜ ਰਹੇ ਅਜੈਬ ਸਿੰਘ ਰਟੌਲ ((Ajaib Singh Ratolan) ਆਪਣੇ ਸਮਰਥਕਾਂ ਸਮੇਤ ਭਾਜਪਾ ‘ਚ ਸ਼ਾਮਲ ਹੋ ਗਏ ਹਨ | ਅਜੈਬ ਸਿੰਘ ਨੂੰ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਕ ਸਮਾਗਮ ਦੌਰਾਨ ਪਾਰਟੀ ‘ਚ ਸ਼ਾਮਲ ਕਰਵਾਇਆ। ਭਾਜਪਾ ‘ਚ ਸ਼ਾਮਲ ਹੋਣ ਉਪਰੰਤ ਅਜੈਬ ਸਿੰਘ ਰਟੌਲ ਨੇ ਕਿਹਾ ਕਿ ਉਨ੍ਹਾਂ ਨੇ ਕਰੀਬ 20 ਸਾਲ ਕਾਂਗਰਸ ਪਾਰਟੀ ਦੀ ਇੱਕ ਸੱਚੇ ਸਿਪਾਹੀ ਵਜੋਂ ਸੇਵਾ ਕੀਤੀ ਹੈ ਪਰ ਪਾਰਟੀ ਵਿੱਚ ਸੱਚੇ ਵਰਕਰਾਂ ਲਈ ਕੋਈ ਥਾਂ ਨਹੀਂ ਹੈ।ਕਾਂਗਰਸ ‘ਚ ਚਾਪਲੂਸੀ ਕਰਨ ਵਾਲਿਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ।

ਜਿਕਰਯੋਗ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਦੇ ਦੋਸ਼ ਵਿੱਚ ਅਜੈਬ ਸਿੰਘ ਰਟੌਲ (Ajaib Singh Ratolan) ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਸੀ । ਅਜੈਬ ਸਿੰਘ ਨੇ 2022 ਵਿੱਚ ਕਾਂਗਰਸ ਦੀ ਟਿਕਟ ‘ਤੇ ਦਿੜ੍ਹਬਾ ਵਿਧਾਨ ਸਭਾ ਚੋਣ ਹਲਕੇ ਤੋਂ ਲੜੀ ਸੀ ਪਰ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਪਾਲ ਸਿੰਘ ਚੀਮਾ ਨੇ ਵੋਟਾਂ ਦੇ ਵੱਡੇ ਅੰਤਰ ਨਾਲ ਹਰਾਇਆ ਸੀ |

Scroll to Top