ਚੰਡੀਗੜ੍ਹ 12 ਜੁਲਾਈ 2022: ਪੰਜਾਬ ਦੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ (Vijay Singla) ਨੂੰ ਹਾਈਕੋਰਟ ਵਲੋਂ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਮਾਨਸਾ ਦਫਤਰ ਪਹੁੰਚੇ, ਜਿੱਥੇ ਵਰਕਰਾਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਦੌਰਾਨ ਵਿਜੇ ਸਿੰਗਲਾ ਨੇ ਕਿਹਾ ਕਿ ਪਹਿਲਾਂ ਦੀ ਤਰ੍ਹਾਂ ਮਾਨਸਾ ਹਲਕੇ ਦੇ ਵਿਕਾਸ ਪੱਖੀ ਕੰਮਾਂ ਲਈ ਪੰਜਾਬ ਸਰਕਾਰ ਨਾਲ ਮਿਲ ਕੇ ਸਾਰੇ ਕੰਮ ਕੀਤੇ ਜਾਣਗੇ |
ਇਸਦੇ ਨਾਲ ਹੀ ਵਿਜੇ ਸਿੰਗਲਾ (Vijay Singla) ਨੇ ਕਿਹਾ ਕਿ ਅਸੀਂ ਪਹਿਲਾ ਵੀ ਸਰਕਾਰ ਨਾਲ ਮਿਲਕੇ ਚੱਲ ਰਹੇ ਸੀ, ਅਜਿਹੇ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹਨ। ਜਿਸ ਕਰਕੇ ਅਸੀਂ ਕਿਸੇ ਨੂੰ ਵੀ ਦੋਸ਼ੀ ਨਹੀਂ ਦੱਸ ਸਕਦੇ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾ ਦੀ ਤਰਾਂ ਮਾਨਸਾ ਦੇ ਵਿਕਾਸ ਪੱਖੀ ਕੰਮ ਕਰਦੇ ਰਹਾਂਗੇ । ਸਿੰਗਲਾ ਨੇ ਪੰਜਾਬ ਸਰਕਾਰ ਦੇ ਸਹਿਯੋਗ ਵਾਲੇ ਸਵਾਲ ‘ਤੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਦਾ ਹੀ ਹਿੱਸਾ ਹਾਂ ਅਤੇ ਸਰਕਾਰ ਬਿਨਾਂ ਅਸੀਂ ਵਿਕਾਸ ਨਹੀਂ ਕਰ ਸਕਦੇ। ਅਸੀ ਸਰਕਾਰ ਦੇ ਨਾਲ ਮਿਲਕੇ ਹੀ ਆਉਣ ਵਾਲੇ ਸਮੇਂ ਵਿੱਚ ਕੰਮ ਕਰਦੇ ਰਹਾਂਗੇ |