chandigarh

ਦਿੱਲੀ ਤੋਂ ਬਾਅਦ ਹੁਣ ਚੰਡੀਗੜ੍ਹ ‘ਚ ਵੀ ਫਿਲਮ ’83’ ਨੂੰ ਕੀਤਾ ਗਿਆ ਟੈਕਸ ਮੁਕਤ

ਚੰਡੀਗੜ੍ਹ 23 ਦਸੰਬਰ 2021: 1983 ਦੇ ਕ੍ਰਿਕਟ ਵਿਸ਼ਵ ਕੱਪ (1983 Cricket World Cup )ਦੀ ਜਿੱਤ ‘ਤੇ ਬਣੀ ਫਿਲਮ ’83’ 24 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਇਸ ਨੂੰ ਟੈਕਸ ਮੁਕਤ ਕਰ ਦਿੱਤਾ ਹੈ। ਇਸ ਸਬੰਧੀ ਟਿੱਪਣੀ ਕਰਦਿਆਂ ਸ਼ਹਿਰ ਦੇ ਸਨਅਤਕਾਰ ਕੇ.ਐਸ ਭਾਟੀਆ ਨੇ ਕਿਹਾ ਕਿ ਚੰਡੀਗੜ੍ਹ ਨੇ ਕ੍ਰਿਕਟ ਜਗਤ ਨੂੰ ਹੀਰਾ ਦਿੱਤਾ ਹੈ ਤਾਂ ਚੰਡੀਗੜ੍ਹ (Chandigarh) ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਫਿਲਮ 83 ਨੂੰ ਟੈਕਸ ਮੁਕਤ ਬਣਾਉਣ ਵਿੱਚ ਦੇਰੀ ਕਿਉਂ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਕਪਿਲ ਦੇਵ (Kapil dev) ਭਾਟੀਆ ਦੇ ਸਟਾਰਟਅੱਪ ਪੌਪਕਾਰਨ ਦੇ ਬ੍ਰਾਂਡ ਅੰਬੈਸਡਰ ਰਹਿ ਚੁੱਕੇ ਹਨ। ਭਾਟੀਆ ਦਾ ਕਹਿਣਾ ਹੈ ਕਿ ਜੇਕਰ ਟੈਕਸ ਮੁਕਤ ਹੋ ਜਾਂਦਾ ਹੈ ਤਾਂ ਚੰਡੀਗੜ੍ਹ (Chandigarh)ਅਤੇ ਪੰਜਾਬ ਦੇ ਲੋਕ ਆਪਣੇ ਸ਼ਹਿਰ ਦੇ ਹੀਰੋ ਦੀ ਫਿਲਮ ਵੱਡੀ ਗਿਣਤੀ ‘ਚ ਵੱਡੇ ਪਰਦੇ ‘ਤੇ ਦੇਖ ਸਕਣਗੇ।

Scroll to Top