ਚੰਡੀਗੜ੍ਹ 27 ਸਤੰਬਰ 2022: ਮੁੰਬਈ ਬੰਬ ਧਮਾਕਿਆਂ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਮਾਫੀਆ ਡੌਨ ਅਬੂ ਸਲੇਮ (Mafia don Abu Salem) ਨੂੰ ਲਖਨਊ ਦੀ ਸੀਬੀਆਈ ਅਦਾਲਤ ਨੇ ਫਰਜ਼ੀ ਪਾਸਪੋਰਟ ਮਾਮਲੇ ‘ਚ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਅਬੂ ਸਲੇਮ ਦੇ ਨਾਲ-ਨਾਲ ਉਸ ਦੇ ਸਾਥੀ ਪਰਵੇਜ਼ ਨੂੰ ਵੀ ਇਸ ਮਾਮਲੇ ‘ਚ ਸਜ਼ਾ ਹੋ ਚੁੱਕੀ ਹੈ।
ਜਿਕਰਯੋਗ ਹੈ ਕਿ 1993 ਦੇ ਮੁੰਬਈ ਬੰਬ ਧਮਾਕੇ ਦੇ ਭਗੌੜੇ ਅਪਰਾਧੀ ਅਬੂ ਸਲੇਮ (Abu Salem) ਨੂੰ ਅਕਤੂਬਰ 2002 ਵਿੱਚ ਪੁਰਤਗਾਲ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਦੇ ਸੰਜਰਪੁਰ ਦੇ ਰਹਿਣ ਵਾਲੇ ਅਬੂ ਸਲੇਮ ਨੂੰ ਨਵੰਬਰ ਵਿੱਚ ਭਾਰਤ ਹਵਾਲੇ ਕੀਤਾ ਗਿਆ ਸੀ। ਉਦੋਂ ਤੋਂ ਉਹ ਮੁੰਬਈ ਦੀ ਜੇਲ੍ਹ ਵਿੱਚ ਹੈ।
ਪੁਰਤਗਾਲ ਤੋਂ ਹਵਾਲਗੀ ਦੀ ਸ਼ਰਤ ਮੁਤਾਬਕ ਉਸ ਨੂੰ 25 ਸਾਲਾਂ ਬਾਅਦ ਜੇਲ੍ਹ ਤੋਂ ਰਿਹਾਅ ਕੀਤਾ ਜਾਣਾ ਸੀ। ਇਸ ਤੋਂ ਪਹਿਲਾਂ ਵੀ ਲਖਨਊ ਦੀ ਸੀਬੀਆਈ ਅਦਾਲਤ ਉਸ ਨੂੰ ਫਰਜ਼ੀ ਪਾਸਪੋਰਟ ਮਾਮਲੇ ਵਿੱਚ ਤਿੰਨ ਸਾਲ ਦੀ ਸਜ਼ਾ ਸੁਣਾ ਚੁੱਕੀ ਹੈ।