ਚੰਡੀਗੜ੍ਹ 14 ਮਾਰਚ 2022: ਪੰਜਾਬ ਵਿਧਾਨ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਦੀ ਜਿੱਤ ਹੋਈ |ਇਸਦੇ ਨਾਲ ਹੀ ਆਮ ਆਦਮੀ ਪਾਰਟੀ (Aam Aadmi Party) ਦੇ ਵਿਧਾਇਕ ਸਹੁੰ ਚੁੱਕਣ ਤੋਂ ਪਹਿਲਾਂ ਹੀ ਐਕਸ਼ਨ ‘ਚ ਆ ਗਏ ਹਨ। ਇਸ ਦੌਰਾਨ ਲੁਧਿਆਣਾ ਸੈਂਟਰਲ ਇਲਾਕੇ ਤੋਂ ਜਿੱਤਣ ਵਾਲੇ ਉਮੀਦਵਾਰ ਪੱਪੀ ਪਰਾਸ਼ਰ (Parashar Pappi) ਨੇ ਸਿਵਲ ਹਸਪਤਾਲ ‘ਚ ਅਚਨਚੇਤ ਚੈਕਿੰਗ ਕੀਤੀ। ਉਨ੍ਹਾਂ ਨੇ ਅਮਰਜੈਂਸੀ, ਮਹਿਲਾ ਵਾਰਡ, ਪੁਰਸ਼ ਵਾਰਡ ਅਤੇ ਮਦਰ ਐਂਡ ਚਾਈਲਡ ਵਾਰਡ ‘ਚ ਜਾ ਕੇ ਮਰੀਜ਼ਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਿਵਲ ਹਸਪਤਾਲ ‘ਚ ਕਈ ਕਮੀਆਂ ਪਾਈਆਂ। ਚੈਕਿੰਗ ਦੌਰਾਨ ਸਿਵਲ ਹਸਪਤਾਲ ਅੰਦਰ ਲੱਗੇ ਸਾਰੇ ਵਾਟਰ ਕੂਲਰ ਬੰਦ ਪਏ ਮਿਲੇ ਅਤੇ ਹਸਪਤਾਲ ‘ਚ ਕਈ ਥਾਵਾਂ ‘ਤੇ ਗੰਦਗੀ ਪਈ ਹੋਈ ਸੀ।
ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਪੱਪੀ ਪਰਾਸ਼ਰ (Parashar Pappi) ਨੇ ਐੱਸ. ਐੱਮ. ਓ. ਸਮੇਤ ਸਾਰੇ ਡਾਕਟਰਾਂ ਨਾਲ ਗੱਲ ਕੀਤੀ | ਇਸਤੋਂ ਅਸ਼ੋਕ ਪਰਾਸ਼ਰ ਪੱਪੀ ਬਾਅਦ ਮਰੀਜ਼ਾਂ ਤੋਂ ਜਾਣਿਆ ਕਿ ਉਨ੍ਹਾਂ ਦੇ ਇਲਾਜ ‘ਚ ਕੋਈ ਕਮੀ ਤਾਂ ਨਹੀਂ ਆ ਰਹੀ। ਇਸ ਤੋਂ ਇਲਾਵਾ ਉਨ੍ਹਾਂ ਨੇ ਖ਼ੁਦ ਵੀ ਮਰੀਜ਼ਾਂ ਨੂੰ ਦਵਾਈ ਦਿੱਤੀ। ਮਰੀਜ਼ਾਂ ਨੂੰ ਖੂਨ ਨਹੀਂ ਮਿਲ ਰਿਹਾ ਸੀ, ਇਸ ਦੇ ਲਈ ਵੀ ਡਾਕਟਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ। ਪਾਰਕਿੰਗ ਦੀ ਓਵਰ ਚਾਰਜਿੰਗ ‘ਤੇ ਵੀ ਐੱਸ. ਐੱਮ. ਓ. ਤੋਂ ਜਵਾਬ ਤਲਬ ਕੀਤਾ ਗਿਆ।