ਚੰਡੀਗੜ੍ਹ 30 ਜੁਲਾਈ 2022: ਅਮਰੀਕਾ (America) ਦੇ ਜੰਗਲਾਂ ‘ਚ ਅੱਗ ਲਗਤਾਰ ਵਧਦੀ ਜਾ ਰਹੀ ਹੈ | ਇਸਦੇ ਨਾਲ ਹੀ ਪੱਛਮੀ ਮੋਂਟਾਨਾ ਵਿੱਚ ਬੀਤੀ ਰਾਤ ਨੂੰ ਜੰਗਲ ਦੀ ਅੱਗ 2,000 ਏਕੜ ਵਿੱਚ ਫੈਲ ਗਈ, ਜਿਸਦੇ ਚੱਲਦੇ ਆਸ-ਪਾਸ ਦੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ ਅਤੇ ਜੰਗਲ ਵੱਲ ਅਜੇ ਰਹੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਫਲੈਟਹੈਡ ਝੀਲ ਦੇ ਨੇੜੇ ਐਲਮੋ ਸ਼ਹਿਰ ਦੇ ਜੰਗਲਾਂ ਵਿੱਚ ਅੱਗ ਲੱਗ ਗਈ ਹੈ ।
ਇਸ ਸੰਬੰਧੀ ਫਾਇਰ ਅਫ਼ਸਰ ਸੀ.ਟੀ. ਕੈਮਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਲਮੋ ਨੇੜੇ ਕਰੀਬ 35 ਤੋਂ ਵੱਧ ਘਰਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਮੋਂਟਾਨਾ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੀ ਰਿਪੋਰਟ ਦੇ ਅਨੁਸਾਰ ਅੱਗ ਕਾਰਨ ਹਾਟ ਸਪ੍ਰਿੰਗਸ ਅਤੇ ਐਲਮੋ ਦੇ ਵਿਚਕਾਰ ਹਾਈਵੇਅ 28 ਨੂੰ ਬੰਦ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ ਅੱਗ ਤੇਜ਼ੀ ਨਾਲ ਜੰਗਲ ਵਿੱਚ ਫੈਲ ਰਹੀ ਹੈ ਅਤੇ ਇਸ ਨੂੰ ਬੁਝਾਉਣ ਲਈ ਹਵਾਈ ਟੈਂਕਰਾਂ ਅਤੇ ਹੈਲੀਕਾਪਟਰਾਂ ਦੁਆਰਾ ਪਾਣੀ ਦੀਆਂ ਵਾਛੜਾਂ ਕੀਤੀਆਂ ਜਾ ਰਹੀਆਂ ਹਨ ਅਤੇ ਹਾਲਾਤਾਂ ‘ਤੇ ਕਾਬੂ ਪਾਉਣ ਲਈ ਟੀਮਾਂ ਦਿਨ ਰਾਤ ਕੰਮ ਕਰ ਰਹੀਆਂ ਹਨ |