June 16, 2024 7:52 am
ਗੜਸ਼ੰਕਰ

ਮੋਹਾਲੀ ਦੇ ਪਿੰਡ ਮੱਛਲੀ ਕਲਾਂ ‘ਚ ਟਰੈਕਟਰ ਟਰਾਲੀ ਨੇ 7 ਸਾਲਾ ਬੱਚੇ ਨੂੰ ਦਰੜਿਆ, ਮੌਕੇ ‘ਤੇ ਹੋਈ ਮੌਤ

ਚੰਡੀਗੜ੍ਹ, 22 ਮਈ 2024: ਮੋਹਾਲੀ ਦੇ ਪਿੰਡ ਮੱਛਲੀ ਕਲਾਂ ‘ਚ ਇਕ ਟਰੈਕਟਰ ਟਰਾਲੀ ਨੇ ਸਾਈਕਲ ਸਵਾਰ 7 ਸਾਲਾ ਬੱਚੇ ਨੂੰ ਦਰੜ ਦਿੱਤਾ। ਬੱਚੇ ਦੇ ਸਿਰ ‘ਤੇ ਗੰਭੀਰ ਸੱਟ ਲੱਗੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਣਵੀਰ ਸਿੰਘ ਵਜੋਂ ਹੋਈ ਹੈ। ਉਹ ਤੀਜੀ ਜਮਾਤ ਵਿੱਚ ਪੜ੍ਹਦਾ ਸੀ।

ਮਿਲੀ ਜਾਣਕਾਰੀ ਮੁਤਾਬਕ ਉਸਦੀ ਇੱਕ ਭੈਣ ਵੀ ਹੈ। ਹਾਦਸੇ ਤੋਂ ਬਾਅਦ ਟਰੈਕਟਰ ਟਰਾਲੀ ਚਾਲਕ ਨੂੰ ਲੋਕਾਂ ਨੇ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਟਰੈਕਟਰ ਚਾਲਕ ਥ੍ਰੀਵੂ ਕੁਮਾਰ ਵਾਸੀ ਬਿਹਾਰ ਖ਼ਿਲਾਫ਼ ਆਈਪੀਸੀ ਦੀ ਧਾਰਾ 304 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਜਾਤ ਚੌਕੀ ਦੇ ਇੰਚਾਰਜ ਅੰਗਰੇਜ਼ ਸਿੰਘ ਨੇ ਕੇਸ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ।