Ravi Kaur Badesha

8 ਸਾਲ ਦੀ ਰਾਵੀ ਕੌਰ ਨੇ 800 ਕਿਲੋਮੀਟਰ ਦਾ ਸਫ਼ਰ 21 ਦਿਨਾਂ ‘ਚ ਪੂਰਾ ਕਰਕੇ ਬਣਾਇਆ ਰਿਕਾਰਡ

ਪਟਿਆਲਾ 13 ਜੁਲਾਈ 2022: ਪਟਿਆਲਾ ਦੀ ਰਹਿਣ ਵਾਲੀ ਰਾਵੀ ਕੌਰ ਬਦੇਸ਼ਾ ਜਿਸ ਦੀ ਉਮਰ ਮਹਿਜ 8 ਸਾਲ ਦੀ ਹੈ | ਊਸਨੇ 4 ਸਾਲ ਦੀ ਉਮਰ ‘ਚ ਹੀ ਸਾਈਕਲਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ 8 ਸਾਲ ਦੀ ਉਮਰ ਚ ਇਕ ਅਜਿਹਾ ਰਿਕਾਰਡ ਬਣਾਇਆ ਜਿਸ ਨੂੰ ਸੁਣਕੇ ਤੁਸੀ ਵੀ ਦੰਗ ਰਹਿ ਜਾਉਗੇ |

ਰਾਵੀ ਨੇ ਸਾਈਕਲ ਤੇ ਸ਼ਿਮਲਾ ਤੋਂ ਮਨਾਲੀ ਸਫ਼ਰ ਤਹਿ ਕੀਤਾ ਰਾਵੀ ਨੇ 800 ਕਿਲੋਮੀਟਰ ਦਾ ਸਫ਼ਰ 21 ਦਿਨਾਂ ‘ਚ ਪੁਰਾ ਕੀਤਾ ,ਇਸ ਦੌਰਾਨ ਉਹ 15 ਹਜਾਰ ਫੁੱਟ ਦੀ ਉਚਾਈ ਤੱਕ ਪਹੁੰਚ ਗਈ ਸੀ, ਇਸ ਸਫ਼ਰ ‘ਚ ਰਾਵੀ ਦਾ ਸਾਥ ਊਸ ਦੇ ਪਿਤਾ ਨੇ ਦਿੱਤਾ |

ਰਾਵੀ ਦਾ ਪਿਤਾ ਪੇਸ਼ੇ ਤੋਂ ਪੁਲਿਸ ‘ਚ ਬਤੌਰ ਹੈਡ ਕਾਂਸਟੇਬਲ ਦੇ ਰੂਪ ‘ਚ ਸੇਵਾ ਨਿਭਾ ਰਹੇ ਹਨ, ਉਹ ਵੀ ਸਾਈਕਲਿੰਗ ਕਰਦੇ ਹਨ, ਇਸ ਦੌਰਾਨ ਇਹ ਛੋਟੀ ਬੱਚੀ 2nd ਕਲਾਸ ਦੀ ਪੜਾਈ ਕਰ ਰਹੀ ਹੈ।ਰਾਵੀ ਨੇ ਦੱਸਿਆ ਕਿ ਉਹ ਇਸ ਲੰਮੇ ਸਫ਼ਰ ਨੂੰ ਪੂਰੇ ਚਾਅ ਨਾਲ ਤਹਿ ਕਰਦੀ ਹੈ ਊਸ ਨੂੰ ਡਰ ਨਹੀਂ ਲੱਗਦਾ |

ਰਾਵੀ ਦਾ ਸੁਪਨਾ ਹੈ ਉਹ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦਾ ਸਫ਼ਰ ਸਾਈਕਲ ‘ਤੇ ਤਹਿ ਕਰੇ ,ਰਾਵੀ ਭਵਿੱਖ ‘ਚ ਜੱਜ ਬਣਨਾ ਚਾਹੁੰਦੀ ਹੈ। ਰਾਵੀ ਦੇ ਪਿਤਾ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਊਸ ਨੂੰ ਵੀ ਸਾਈਕਲ ਚਲਾਉਣ ਦਾ ਸ਼ੋਂਕ ਸੀ ਜਿਸ ਦੌਰਾਨ ਊਸ ਦੀ ਬੇਟੀ ਨੇ ਨਾਲ ਜਾਣ ਦੀ ਇੱਛਾ ਜਤਾਉਣ ਤੋਂ ਬਾਅਦ ਊਸ ਨੂੰ ਛੋਟੇ ਛੋਟੇ ਰਾਈਡ ‘ਤੇ ਨਾਲ ਲੈ ਕੇ ਜਾਣਾ ਸ਼ੂਰੁ ਕਰ ਦਿੱਤਾ ਸੀ।

ਰਾਵੀ ਲੰਮੇ ਲੰਮੇ ਸਫਰ ਬਿਨਾਂ ਥਕੇ ਪੂਰੇ ਕਰਨ ਤੋਂ ਬਾਅਦ ਊਸ ਨੂੰ ਸ਼ਿਮਲਾ ਤੋਂ ਮਨਾਲੀ ਤਕ ਨਾਲ ਲੈ ਕੇ ਗਏ ਤੇ ਰਾਵੀ ਨੇ ਇਹ ਸਫ਼ਰ ਵੀ 21 ਦੀਨਾ ‘ਚ ਪੂਰਾ ਕੀਤਾ। ਸਫ਼ਰ ‘ਚ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਮਣਾ ਜਰੂਰ ਕਰਨਾ ਪਿਆ ਲੇਕਿਨ ਬਾਪ ਤੇ ਬੇਟੀ ਨੇ ਹਾਰ ਨਹੀਂ ਮੰਨੀ ਤੇ ਸਫ਼ਰ ਪੁਰਾ ਕਰਕੇ ਘਰ ਪਰਤ ਆਏ |

ਰਾਵੀ ਦੀ ਮਾਤਾ ਨੇ ਕਿਹਾ ਕਿ ਜੇਕਰ ਇਨਸਾਨ ਨੂੰ ਬੜਾ ਬਣਨਾ ਹੈ ਤੋਂ ਜਿੰਦਗੀ ‘ਚ ਅਜਿਹੇ ਕੰਮ ਕਰਨੇ ਪੈਣਗੇ | ਜਦੋਂ ਦੋਵੇਂ ਬਾਹਰ ਰਾਈਡ ‘ਤੇ ਜਾਂਦੇ ਹਨ ਤਾਂ ਸਮੇਂ ਸਮੇਂ ਤੇ ਇਹ ਆਪਣੀ ਲੋਕੇਸ਼ਨ ਭੇਜਦੇ ਰਹਿੰਦੇ ਹਨ, ਜਿਸ ਕਾਰਨ ਮੇਰਾ ਹੌਸਲਾ ਬਣਿਆ ਰਹਿੰਦਾ ਹੈ | ਆਪਣੀ ਬੇਟੀ ਦੀ ਇੱਛਾ ਪੂਰੀ ਕਰਨ ਲਈ ਮਾਂ ਪੁਰਾ ਯੋਗਦਾਨ ਦੇ ਰਹੀ ਹੈ |

ਉੱਥੇ ਰਾਵੀ ਦੇ ਪਿਤਾ ਨੇ ਕਿਹਾ ਕਿ ਰਾਵੀ ਦੀ ਇਸ ਯਾਤਰਾ ਤੋਂ ਬਾਅਦ ਉਸ ਨੂੰ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਪਟਿਆਲਾ ਦਿਹਾਤੀ ਦੌਰਾਨ ਮਿਲੇ ਨਾਲ ਹੀ ਡਿਪਟੀ ਕਮਿਸ਼ਨਰ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਵੀ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਸੰਦੇਸ਼ ਦੇਣ ਲਈ ਆਈਕਨ ਬਣਾਇਆ ਗਿਆ ਅਤੇ ਹੁਣ ਰਾਵੀ ਦਾ ਅਗਲਾ ਮਕਸਦ ਕੰਨਿਆ ਕੁਮਾਰੀ ਤੱਕ ਯਾਤਰਾ ਕਰਨ ਦਾ ਹੈ |

Scroll to Top