ਚੰਡੀਗੜ੍ਹ 04 ਫਰਵਰੀ 2022: ਭਾਰਤ ‘ਚ ਰਾਜਪਥ ‘ਤੇ 73ਵਾਂ ਗਣਤੰਤਰ ਦਿਵਸ ( Republic Day) ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਦੌਰਾਨ ਵੱਖ ਵੱਖ ਰਾਜਾਂ ਦੁਆਰਾ ਝਾਕੀਆਂ ਪੇਸ਼ ਕੀਤੀਆਂ ਗਈਆਂ | ਉੱਤਰ ਪ੍ਰਦੇਸ਼ (Uttar Pradesh) ਦੀ ਝਾਕੀ ਨੂੰ ਗਣਤੰਤਰ ਦਿਵਸ ਪਰੇਡ 2022 ਦੀ ਸਰਵੋਤਮ ਰਾਜ ਝਾਕੀ ਵਜੋਂ ਚੁਣਿਆ ਗਿਆ ਹੈ। ਮਹਾਰਾਸ਼ਟਰ ਦੀ ਝਾਂਕੀ ਨੇ ਲੋਕਪ੍ਰਿਯ ਚੋਣ ਸ਼੍ਰੇਣੀ ਜਿੱਤੀ ਹੈ। ਇਸ ਦੇ ਨਾਲ ਸੀਆਈਐਸਐਫ (CISF) ਨੂੰ ਕੇਂਦਰੀ ਹਥਿਆਰਬੰਦ ਪੁਲਸ ਬਲਾਂ ਵਿੱਚੋਂ ਸਰਵੋਤਮ ਮਾਰਚਿੰਗ ਫੋਰਸ ਵਜੋਂ ਚੁਣਿਆ ਗਿਆ। ਰੱਖਿਆ ਮੰਤਰਾਲੇ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਰੱਖਿਆ ਮੰਤਰਾਲੇ ਦੇ ਅਨੁਸਾਰ ਭਾਰਤੀ ਜਲ ਸੈਨਾ ਨੂੰ ਸੇਵਾਵਾਂ ‘ਚੋਂ ਸਰਵੋਤਮ ਮਾਰਚਿੰਗ ਦਲ ਵਜੋਂ ਚੁਣਿਆ ਗਿਆ ਹੈ। ਭਾਰਤੀ ਹਵਾਈ ਸੈਨਾ ਨੇ ਪਾਪੂਲਰ ਚੁਆਇਸ ਸ਼੍ਰੇਣੀ ‘ਚ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਜੇਤੂਆਂ ਦਾ ਐਲਾਨ ਸਿੱਖਿਆ ਮੰਤਰਾਲੇ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਕੀਤਾ ਗਿਆ ਹੈ। ਗਣਤੰਤਰ ਦਿਵਸ (Republic Day) ਪਰੇਡ ਵਿੱਚ ਨੌਂ ਮੰਤਰਾਲਿਆਂ ਦੀ ਝਾਂਕੀ ਵੀ ਸ਼ਾਮਲ ਕੀਤੀ ਗਈ ਸੀ।