ਕਰਾਚੀ 18 ਦਸੰਬਰ 2021 : ਦੱਖਣੀ ਪਾਕਿਸਤਾਨ ਦੇ ਕਰਾਚੀ ( Karachi) ਸ਼ਹਿਰ ’ਚ ਸੀਵੇਜ ਪ੍ਰਣਾਲੀ ’ਚ ਹੋਏ ਜ਼ਬਰਦਸਤ ਗੈਸ ਧਮਾਕੇ (Gas blast) ’ਚ ਸ਼ਨੀਵਾਰ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ, ਜਦਕਿ 12 ਹੋਰ ਜ਼ਖ਼ਮੀ ਹੋ ਗਏ। ਪੁਲਸ ਦੇ ਬੁਲਾਰੇ ਸੋਹੇਲ ਜੋਖੀਓ ਨੇ ਦੱਸਿਆ ਕਿ ਕਰਾਚੀ ਦੇ ਨੇੜੇ ਸ਼ੇਰ ਸ਼ਾਹ ਇਲਾਕੇ ਵਿਚ ਇਕ ਬੈਂਕ ਦੀ ਇਮਾਰਤ ਹੇਠਾਂ ਸੀਵਰ ’ਚ ਜਮ੍ਹਾ ਗੈਸ ’ਚ ਕਿਸੇ ਕਾਰਨ ਕਰਕੇ ਅੱਗ ਲੱਗਣ ਨਾਲ ਇਹ ਧਮਾਕਾ ਹੋਇਆ। ਜੋਖੀਓ ਨੇ ਕਿਹਾ ਕਿ ਅਜੇ ਸਪੱਸ਼ਟ ਨਹੀਂ ਹੈ ਕਿ ਗੈਸ ਨੂੰ ਅੱਗ ਕਿਵੇਂ ਲੱਗੀ। ਉਨ੍ਹਾਂ ਦੱਸਿਆ ਕਿ ਧਮਾਕਾ ਮਾਹਿਰਾਂ ਨੂੰ ਜਾਂਚ ਲਈ ਬੁਲਾਇਆ ਗਿਆ ਹੈ।
ਕਰਾਚੀ ਟਰੌਮਾ ਸੈਂਟਰ ਦੇ ਡਾਕਟਰ ਸਬੀਰ ਮੈਮਨ ਨੇ ਦੱਸਿਆ ਕਿ ਦੱਸਿਆ ਕਿ ਧਮਾਕੇ ਕਾਰਨ 12 ਲੋਕਾਂ ਦੀ ਮੌਤ ਹੋ ਗਈ ਹੈ, 12 ਲੋਕ ਜ਼ਖ਼ਮੀ ਹਨ। ਧਮਾਕੇ ਕਾਰਨ ਸੀਵਰ ਨੇੜੇ ਸਥਿਤ ਇਮਾਰਤਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਰੈਂਡਰਸ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ।
ਨਵੰਬਰ 23, 2024 6:57 ਪੂਃ ਦੁਃ