Site icon TheUnmute.com

ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਓਰੋ ਵਲੋਂ ਰੁਜ਼ਗਾਰ ਮੇਲੇ ਦਾ ਆਯੋਜਨ

Shaheed Bhagat Singh

ਐਸ.ਏ.ਐਸ.ਨਗਰ, 20 ਮਾਰਚ 2023: ਜ਼ਿਲ੍ਹਾ ਰੁਜ਼ਗਾਰ (Employment) ਅਤੇ ਕਾਰੋਬਾਰ ਬਿਓਰੋ, ਵਲੋਂ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ,ਡੀ.ਬੀ.ਈ.ਈ. ਦੇ ਹੁਕਮਾਂ ਤਹਿਤ ਜਿਲ੍ਹੇ ਦੇ ਬੇਰੁਜ਼ਗਾਰ ਨੋਜਵਾਨਾਂ ਨੂੰ ਰੁਜ਼ਗਾਰ ਦੇ ਅਵਸਰ ਮੁਹੱਈਆ ਕਰਵਾਉਣ ਲਈ ਮਿਤੀ 16 ਫਰਵਰੀ 2023 ਤੋਂ ਹਰ ਵੀਰਵਾਰ (ਸਰਕਾਰੀ ਛੁੱਟੀ ਦੀ ਸੂਰਤ ਵਿੱਚ ਇਕ ਦਿਨ ਪਹਿਲਾਂ) ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਕਮਰਾ ਨੰ. 461 ਤੀਜੀ ਮੰਜਿਲ ਡੀ.ਸੀ.ਕੰਪਲੈਕਸ ਵਿਖੇ ਪਲੇਸਮੈਂਟ ਕੈਂਪ ਲਗਾਉਣੇ ਸ਼ੁਰੂ ਕੀਤੇ ਗਏ ਹਨ।

ਜਿਸ ਵਿੱਚ ਪ੍ਰਾਰਥੀਆਂ ਦੀ ਵੱਧਦੀ ਸਮੂਲੀਅਤ ਨੂੰ ਵੇਖਦੇ ਹੋਏ ਅਤੇ ਪ੍ਰਾਰਥੀਆਂ ਦੀ ਵਿਦਿਅਕ ਯੋਗਤਾ ਅਨੁਸਾਰ ਲੋੜੀਂਦੇ ਨਿਯੋਜਕਾਂ ਤਹਿਤ ਮਿਤੀ 22 ਮਾਰਚ 2023 ਨੂੰ ਪਲੇਸਮੈਂਟ ਕੈਂਪ ਨੂੰ ਰੁਜ਼ਗਾਰ ਮੇਲੇ ਦੇ ਰੂਪ ਵਿੱਚ ਡੀ.ਬੀ.ਈ.ਈ. ਦਫਤਰ ਦੀ ਬਜਾਏ ਕੁਐਸਟ ਕਾਲਜ, ਝੰਜੇੜੀ (ਮੋਹਾਲੀ) ਵਿਖੇ ਸਵੇਰੇ 10:00 ਵਜੇ ਆਯੋਜਿਤ ਕੀਤਾ ਜਾ ਰਿਹਾ ਹੈ।

ਜਿਸ ਵਿੱਚ ਡੀ.ਬੀ.ਈ.ਈ. ਵਲੋਂ ਵੱਖ-ਵੱਖ ਨਾਮੀ ਕੰਪਨੀਆਂ ਦੇ ਨਿਯੋਜਕਾਂ ਜਿਵੇਂ ਕਿ ਡਾ:ਆਈ.ਟੀ.ਐਮ.ਲਿਮ:,ਰਿਲਾਇੰਸ ਨਿਪੋਨ ਲਾਇਫ ਇੰਸੋਰੈਂਸ, ਐਨ.ਡੀ.ਕੇਅਰ, ਸਵਰਾਜ ਇੰਜ:, ਜੋਸ਼ੀ ਆਟੋਮੋਬਾਇਲਜ਼, ਮੀਡਰਿਫ ਇੰਫੋ ਸਲਿਊਸ਼ਨਜ਼ ਪ੍ਰਾ:ਲਿਮ:, ਜੀ.ਸੀ.ਬੀ.ਐਲ., ਪੇਟੀਐਮ, ਆਈ.ਸੀ.ਆਈ.ਸੀ.ਆਈ. ਬੈਂਕ, ਇੰਡਸਿੰਡ ਬੈਂਕ, ਨਾਹਰ ਸਪੀਨਿੰਗ ਮਿਲਜ਼ ਲਾਲੜੂ ਆਦਿ ਵਲੋਂ ਭਾਗ ਲਿਆ ਜਾਵੇਗਾ।

ਜਿਸ ਵਿੱਚ ਪ੍ਰਾਰਥੀਆਂ ਲਈ ਅਕਾਊਂਟਸ ਮੈਨੇਜਰ, ਕਸਟਮਰ ਰਿਲੇਸ਼ਨਸ਼ਿਪ ਅਫਸਰ, ਐਗਜੈਗਟਿਵ ਅਫਸਰ, ਕਸਟਮਰ ਕੇਅਰ ਐਗਜੈਗਟਿਵ, ਸੀ.ਐਨ.ਸੀ.ਓਪਰੇਟਰ, ਟਰਨਰ, ਫਿਟਰ, ਆਈ.ਟੀ.ਆਈ. ਟ੍ਰੇਨੀ, ਸਕਿਓਰਿਟੀ ਗਾਰਡ, ਸੁਪਰਵਾਈਜ਼ਰ, ਪੀਅਨ, ਕੰਪਿਊਟਰ ਆਪਰੇਸ਼ਨ ਅਫਸਰ, ਜੂਨੀਅਰ ਅਫਸਰ ਆਦਿ ਸੈਕਟਰਾਂ ਵਿੱਚ ਆਸਾਮੀਆਂ ਉਪਲੱਬਧ ਹੋਣਗੀਆਂ। ਜਿਸ ਵਿੱਚ ਅੱਠਵੀ, ਮੈਟ੍ਰਿਕ, ਬਾਰਵੀਂ, ਆਈ.ਟੀ.ਆਈ./ਡਿਪਲੋਮਾ, ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪਾਸ ਪ੍ਰਾਰਥੀ ਭਾਗ ਲੈ ਸਕਦੇ ਹਨ।

ਵਧੇਰੇ ਜਾਣਕਾਰੀ ਦਿੰਦਿਆਂ ਮੀਨਾਕਸ਼ੀ ਗੋਇਲ, ਡਿਪਟੀ ਡਾਇਰੈਕਟਰ ਡੀ.ਬੀ.ਈ.ਈ. ਨੇ ਦੱਸਿਆ ਕਿ ਡੀ.ਬੀ.ਈ.ਈ. ਵਲੋਂ ਬੇਰੁਜ਼ਗਾਰ ਪ੍ਰਾਰਥੀਆਂ ਲਈ ਨਾਮੀ ਕੰਪਨੀਆਂ ਦੀ ਸਮੂਲੀਅਤ ਨਾਲ ਰੁਜ਼ਗਾਰ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਅੱਗੇ ਵੀ ਆਉਂਦੇ ਹਰ ਵੀਰਵਾਰ (ਸਰਕਾਰੀ ਛੁੱਟੀ ਦੀ ਸੂਰਤ ਵਿੱਚ ਇਕ ਦਿਨ ਪਹਿਲਾਂ) ਨੂੰ ਵੱਧ ਤੋਂ ਵੱਧ ਨਿਯੋਜਕਾਂ ਦੀ ਸਮੂਲੀਅਤ ਕਰਵਾਉਂਦੇ ਹੋਏ ਵੱਡੇ ਪੱਧਰ ਤੇ ਰੁਜ਼ਗਾਰ ਮੇਲਿਆਂ/ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ ਅਤੇ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੁਜ਼ਗਾਰ (Employment) ਮੁਹੱਈਆ ਕਰਵਾਉਣ ਦੇ ਪੁਰਜੌਰ ਯਤਨ ਜਾਰੀ ਰਹਿਣਗੇ। ਉਨ੍ਹਾਂ ਜਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਪੜ੍ਹੇ ਲਿਖੇ ਨੌਜਵਾਨ ਆਪਣੇ ਰਿਜਿਊਮ ਦੀਆਂ 5-6 ਕਾਪੀਆਂ ਲੈ ਕੇ ਉਕਤ ਰੁਜ਼ਗਾਰ ਮੇਲੇ ਵਿੱਚ ਕੁਐਸਟ ਕਾਲਜ, ਝੰਜੇੜੀ (ਮੋਹਾਲੀ) ਵਿਖੇ ਸਮੇਂ ਸਿਰ ਪਹੁੰਚਣ ਅਤੇ ਵੱਧ ਤੋਂ ਵੱਧ ਲਾਹਾ ਲੈਣ।

Exit mobile version