Site icon TheUnmute.com

ਬੈਂਕਾਂ ਨੂੰ ਪ੍ਰਾਈਵੇਟ ਕਰਨ ਦੇ ਵਿਰੋਧ ‘ਚ ਪਟਿਆਲਾ ਵਿਖੇ ਕੇਂਦਰ ਸਰਕਾਰ ਖ਼ਿਲਾਫ਼ ਕਰਮਚਾਰੀਆਂ ਨੇ ਕੀਤਾ ਰੋਸ ਪ੍ਰਦਰਸ਼ਨ

patiala bank

ਚੰਡੀਗੜ੍ਹ 27 ਨਵੰਬਰ 2021 : ਕੇਂਦਰ ਸਰਕਾਰ ਦੇ ਜਨਤਕ ਖੇਤਰ ਦੇ ਬੈਂਕਾਂ ਨੂੰ ਪ੍ਰਾਈਵੇਟ ਕਰਨ ਦੇ ਵਿਰੋਧ ਵਿਚ ਅੱਜ ਪਟਿਆਲਾ ਦੇ ਸਟੇਟ ਬੈਂਕ ਆਫ ਇੰਡੀਆ ਦੇ ਮੁੱਖ ਦਫਤਰ ਦੇ ਬਾਹਰ ਸਮੂਹ ਬੈਂਕ ਕਰਮਚਾਰੀਆਂ ਵੱਲੋਂ ਕੇਂਦਰ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਕੇਂਦਰ ਸਰਕਾਰ ਦੇ ਖਿਲਾਫ ਸਖਤ ਨਾਅਰੇਬਾਜ਼ੀ ਕਰ ਰਹੇ ਇਨ੍ਹਾਂ ਬੈਂਕ ਕਰਮਚਾਰੀਆਂ ਨੇ ਬੈਂਕ ਬਚਾਓ ਦੇਸ਼ ਬਚਾਓ ਦੇ ਤਹਿਤ ਇਕ ਰੋਸ ਰੈਲੀ ਵੀ ਕੀਤੀ,
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਂਕ ਕਰਮਚਾਰੀਆਂ ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਬੈਂਕਾਂ ਨੂੰ ਵੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਦੇਣ ਦੀ ਘਿਨੌਣੀ ਸਾਜ਼ਿਸ਼ ਕਰ ਰਿਹਾ ਹੈ ਜਿਸ ਦੇ ਚਲਦਿਆਂ ਉਹ ਪਾਰਲੀਮੈਂਟ ਵਿੱਚ ਬੈਂਕਾਂ ਦੇ ਨਿਜੀਕਰਨ ਨੂੰ ਲੈ ਕੇ ਇਕ ਬਿੱਲਲੈ ਕੇ ਆ ਰਿਹੈ ਅਤੇ ਜੇਕਰ ਇਹ ਬਿੱਲ ਪਾਰਲੀਮੈਂਟ ਵਿਚ ਪਾਸ ਹੋ ਜਾਂਦਾ ਤਾਂ ਇਸ ਬਿੱਲ ਦੇ ਕਾਫ਼ੀ ਨੁਕਸਾਨ ਜਿੱਥੇ ਬੈਂਕ ਕਰਮਚਾਰੀਆਂ ਨੂੰ ਭੁਗਤਣੇ ਪੈਣਗੇ ਉੱਥੇ ਹੀ ਆਮ ਲੋਕਾਂ ਨੂੰ ਵੀ ਇਸ ਦਾ ਕਾਫੀ ਨੁਕਸਾਨ ਹੋਵੇਗਾ ਜਿਸ ਕਰਕੇ ਉਹ ਇਸ ਬਿਲ ਦਾ ਸਖ਼ਤ ਵਿਰੋਧ ਕਰਦੇ ਹਨ ਅਤੇ ਇਸ ਬਿਲ ਨੂੰ ਉਹ ਲਾਗੂ ਨਹੀਂ ਹੋਣ ਦੇਣਗੇ,
ਉਨ੍ਹਾਂ ਕਿਹਾ ਕਿ ਜੇਕਰ ਇਹ ਬਿੱਲ ਪਾਰਲੀਮੈਂਟ ਵਿੱਚ ਲਾਗੂ ਹੋ ਜਾਂਦਾ ਤਾਂ ਫਿਰ ਆਮ ਵਰਗ ਨੂੰ ਇਸ ਦਾ ਕਾਫੀ ਖਮਿਆਜ਼ਾ ਭੁਗਤਣਾ ਪਵੇਗਾ ਕਿਉਂਕਿ ਪ੍ਰਾਈਵੇਟ ਬੈਂਕਾਂ ਵਿੱਚ ਲੋਕਾਂ ਨੂੰ ਲੋਨ ਲੈਣ ਸੰਬੰਧੀ ਜਾਂ ਖਾਤਾ ਖੁਲ੍ਹਵਾਉਣ ਸਬੰਧੀ ਜਾਂ ਕੋਈ ਹੋਰ ਜ਼ਰੂਰੀ ਕੰਮਾਂ ਨੂੰ ਲੈ ਕੇ ਬਹੁਤ ਪ੍ਰੇਸ਼ਾਨੀਆਂ ਝੱਲਣੀਆਂ ਪੈਣਗੀਆਂ ਉਨ੍ਹਾਂ ਕਿਹਾ ਕਿ ਜਿਵੇਂ ਕਾਲੇ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਕੇਂਦਰ ਸਰਕਾਰ ਨੂੰ ਝੁਕਣਾ ਪਿਆ ਅਤੇ ਇਹ ਬਿੱਲ ਰੱਦ ਕਰਨੇ ਪਏ ਨੇ ਉਸੇ ਤਰ੍ਹਾਂ ਸਮੂਹ ਬੈਂਕ ਆਫ਼ੀਸਰ ਬੈਂਕ ਬਚਾਓ ਦੇਸ਼ ਬਚਾਓ ਦੇ ਤਹਿਤ ਇਹ ਬਿੱਲ ਰੱਦ ਕਰਵਾਏਗਾਉੱਥੇ ਹੀ ਉਨ੍ਹਾਂ ਕਿਸਾਨਾਂ ਤੋਂ ਵੀ ਬੈਂਕਾਂ ਨੂੰ ਬਚਾਉਣ ਲਈ ਮਦਦ ਦੀ ਗੁਹਾਰ ਲਗਾਈ ਹੈ,

Exit mobile version