June 16, 2024 7:42 am
Public holiday

ਹਰਿਆਣਾ ‘ਚ 25 ਮਈ ਨੂੰ ਚੋਣਾਂ ਮੱਦੇਨਜਰ ਦੁਕਾਨਾਂ ਤੇ ਵਪਾਰਕ ਅਦਾਰਿਆਂ ਦੇ ਕਰਮਚਾਰੀ ਨੂੰ ਮਿਲੇਗੀ ਛੁੱਟੀ

ਚੰਡੀਗੜ੍ਹ, 23 ਮਈ 2024: ਹਰਿਆਣਾ ਵਿੱਚ ਲੋਕ ਸਭਾ ਆਮ ਚੋਣ-2024 ਅਤੇ ਕਰਨਾਲ ਵਿਧਾਨ ਸਭਾ ਉਪ ਚੋਣ (Elections) ਲਈ 25 ਮਈ, 2024 ਨੂੰ ਵੋਟਾਂ ਪੈਣਗੀਆਂ। ਵੋਟਿੰਗ ਵਾਲੇ ਦਿਨ ਯਾਨੀ 25 ਮਈ (ਸ਼ਨੀਵਾਰ) ਨੂੰ ਹਰਿਆਣਾ ਵਿੱਚ ਸਥਿਤ ਵੱਖ-ਵੱਖ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਕਰਮਚਾਰੀ, ਜੋ ਇੱਥੇ ਰਜਿਸਟਰਡ ਵੋਟਰ ਹਨ, ਉਨ੍ਹਾਂ ਨੂੰ ਤਨਖਾਹ ਵਾਲੀ ਛੁੱਟੀ ਮਿਲੇਗੀ ਤਾਂ ਜੋ ਉਹ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ।

ਇਸ ਤੋਂ ਇਲਾਵਾ ਫੈਕਟਰੀ ਐਕਟ, 1948 ਦੀ ਧਾਰਾ 65 ਦੀ ਉਪ ਧਾਰਾ (2) ਤਹਿਤ ਹਰਿਆਣਾ ਰਾਜ ਵਿੱਚ ਸਥਿਤ ਫੈਕਟਰੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ, ਜੋ ਕਿ ਹਰਿਆਣਾ ਦੇ ਰਜਿਸਟਰਡ ਵੋਟਰ ਹਨ, ਉਸ ਲਈ 25 ਮਈ ਨੂੰ ਵੋਟਿੰਗ (Elections) ਲਈ ਛੁੱਟੀ ਰਹੇਗੀ। ਇੰਨਾ ਹੀ ਨਹੀਂ ਗੁਆਂਢੀ ਰਾਜਾਂ ਵਿੱਚ ਕੰਮ ਕਰ ਰਹੇ ਹਰਿਆਣਾ ਦੇ ਵੋਟਰਾਂ ਲਈ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਹਰਿਆਣਾ ਕਿਰਤ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।