TheUnmute.com

ਉੱਘੇ ਲੇਖਕ ਸਲਮਾਨ ਰਸ਼ਦੀ ਵੈਂਟੀਲੇਟਰ ‘ਤੇ, ਪੁਲਿਸ ਨੇ ਹਮਲਾਵਰ ਬਾਰੇ ਕੀਤੇ ਕਈ ਵੱਡੇ ਖ਼ੁਲਾਸੇ

ਚੰਡੀਗੜ੍ਹ 13 ਅਗਸਤ 2022: ਅਮਰੀਕਾ ਦੇ ਨਿਊਯਾਰਕ ‘ਚ ਬੀਤੇ ਸ਼ੁੱਕਰਵਾਰ ਨੂੰ ਇਕ ਸਮਾਗਮ ਦੌਰਾਨ ਅੰਗਰੇਜ਼ੀ ਭਾਸ਼ਾ ਦੇ ਉੱਘੇ ਲੇਖਕ ਸਲਮਾਨ ਰਸ਼ਦੀ (Salman Rushdie)  ‘ਤੇ ਇਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਪ੍ਰਾਪਤ ਜਾਣਕਰੀ ਅਨੁਸਾਰ ਪੱਛਮੀ ਨਿਊਯਾਰਕ ਦੇ ਚੌਟਾਓੱਕਾ ਸੰਸਥਾ ‘ਚ ਇਕ ਪ੍ਰੋਗਰਾਮ ਦੌਰਾਨ ਸਲਮਾਨ ਰਸ਼ਦੀ ਆਪਣਾ ਲੈਕਚਰ ਸ਼ੁਰੂ ਹੀ ਕਰਨ ਵਾਲੇ ਸਨ ਕਿ ਉਸੇ ਸਮੇਂ ਇਕ ਵਿਅਕਤੀ ਮੰਚ ‘ਤੇ ਚੜ ਕੇ ਰਸ਼ਦੀ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ।

ਸਲਮਾਨ ਰਸ਼ਦੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ । ਰਸ਼ਦੀ ਦੇ ਕਰੀਬੀ ਸਾਥੀਆਂ ਨੇ ਕਿਹਾ ਹੈ ਕਿ ਹਮਲੇ ਵਿਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਦੀ ਇਕ ਅੱਖ ਵੀ ਜਾ ਸਕਦੀ ਹੈ। ਇਸ ਦੌਰਾਨ ਪੁਲਿਸ ਨੇ ਰਸ਼ਦੀ ‘ਤੇ ਹਮਲਾ ਕਰਨ ਵਾਲੇ ਵਿਅਕਤੀ ਦੀ ਪਛਾਣ ਦੱਸੀ ਹੈ। ਦੱਸਿਆ ਗਿਆ ਹੈ ਕਿ ਹਮਲਾਵਰ ਨਿਊਜਰਸੀ ਦਾ ਰਹਿਣ ਵਾਲਾ ਹਾਦੀ ਮਤਾਰ ਹੈ। ਉਸ ਦੀ ਉਮਰ ਸਿਰਫ਼ 24 ਸਾਲ ਹੈ।

ਨਿਊਯਾਰਕ ਪੁਲਿਸ ਮੁਤਾਬਕ ਹਮਲਾਵਰ ਨੂੰ ਸਲਮਾਨ ਰਸ਼ਦੀ (Salman Rushdie) ਦੇ ਸਮਾਗਮ ਵਿੱਚ ਮੌਜੂਦ ਲੋਕਾਂ ਨੇ ਦਬੋਚ ਲਿਆ ਸੀ। ਇਸ ਕਥਿਤ ਹਮਲਾਵਰ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਹਾਦੀ ਮਤਾਰ ਬਾਰੇ ਹੋਏ ਖੁਲਾਸੇ ਅਨੁਸਾਰ ਹਮਲਾਵਰ ਕੋਲ ਪ੍ਰੋਗਰਾਮ ਪਾਸ ਸੀ।

Salman Rushdie

ਉਹ ਅਧਿਕਾਰਤ ਤੌਰ ‘ਤੇ ਮੈਨਹਟਨ, ਨਿਊਯਾਰਕ ਵਿੱਚ ਫੇਅਰਵਿਊ ਦੇ ਨੇੜੇ ਰਹਿ ਰਿਹਾ ਸੀ। ਪੁਲਿਸ ਦਾ ਕਹਿਣਾ ਹੈ ਕਿ ਮਤਾਰਾ ਨੇ ਰਸ਼ਦੀ ‘ਤੇ ਹਮਲਾ ਕਿਉਂ ਕੀਤਾ, ਇਹ ਅਜੇ ਸਪੱਸ਼ਟ ਨਹੀਂ ਹੈ। ਹਾਲਾਂਕਿ ਇਸ ਮਾਮਲੇ ‘ਚ ਐੱਫ.ਬੀ.ਆਈ. ਮੌਕੇ ਤੋਂ ਇਕ ਬੈਗ ਅਤੇ ਕੁਝ ਇਲੈਕਟ੍ਰਾਨਿਕ ਉਪਕਰਣ ਬਰਾਮਦ ਕੀਤੇ ਗਏ ਹਨ।

ਕੁਝ ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮਤਾਰ ਈਰਾਨ ਦਾ ਵੱਡਾ ਸਮਰਥਕ ਹੈ। ਉਸ ਦੇ ਫੇਸਬੁੱਕ ਅਕਾਊਂਟ ‘ਤੇ ਈਰਾਨ ਦੇ ਸਾਬਕਾ ਸੁਪਰੀਮ ਲੀਡਰ ਅਯਾਤੁੱਲਾ ਖੋਮੇਨੀ ਅਤੇ ਮੌਜੂਦਾ ਸੁਪਰੀਮ ਲੀਡਰ ਅਯਾਤੁੱਲਾ ਖਮੇਨੀ ਦੀਆਂ ਤਸਵੀਰਾਂ ਵੀ ਹਨ। 1989 ਵਿੱਚ, ਖੋਮੇਨੀ ਨੇ ਰਸ਼ਦੀ ਦੇ ਖਿਲਾਫ ਇੱਕ ਫਤਵਾ ਜਾਰੀ ਕੀਤਾ ਅਤੇ ਉਸਦੀ ਕਿਤਾਬ “ਦਿ ਸੈਟੇਨਿਕ ਵਰਸਿਜ਼” ਦੇ ਪ੍ਰਕਾਸ਼ਨ ਦੀ ਨਿੰਦਾ ਕੀਤੀ। ਰਸ਼ਦੀ ਨੂੰ 5 ਵਾਰ ਬੁੱਕਰ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ | ਅਤੇ 1981 ਵਿਚ ‘ਮਿਡਨਾਈਟਸ ਚਿਲਡਰਨ’ ਲਈ ਬੁੱਕਰ ਪੁਰਸਕਾਰ ਜਿੱਤਿਆ ਸੀ |

Exit mobile version