Site icon TheUnmute.com

ਉੱਘੀ ਲੇਖਿਕਾ ਡਾ. ਵਨੀਤਾ ਨੂੰ ‘ਸਾਰਕ ਸਾਹਿਤ ਐਵਾਰਡ 2024 ਨਾਲ ਕੀਤਾ ਸਨਮਾਨਿਤ

ਡਾ. ਵਨੀਤਾ

ਚੰਡੀਗੜ੍ਹ, 16 ਨਵੰਬਰ 2024: ਪੰਜਾਬੀ ਦੀ ਉੱਘੇ ਸ਼ਾਇਰਾ, ਚਿੰਤਕ, ਆਲੋਚਕ, ਅਨੁਵਾਦਕ ਤੇ ਸੰਪਾਦਕ ਡਾ. ਵਨੀਤਾ ਨੂੰ “ਫਾਊਂਡੇਸ਼ਨ ਆਫ਼ ਸਾਰਕ ਰਾਈਟਰਜ਼ ਐਂਡ ਲਿਟਰੇਚਰ” ਵੱਲੋਂ ਪ੍ਰਦਾਨ ਕੀਤੇ ਜਾਂਦੇ ਅੰਤਰਰਾਸ਼ਟਰੀ ਪੱਧਰ ਦੇ ਸਨਮਾਨ ‘ਸਾਰਕ ਸਾਹਿਤ ਐਵਾਰਡ’ 2024 ਨਾਲ ਸਨਮਾਨਿਤ ਕੀਤਾ ਹੈ |

ਡਾ. ਵਨੀਤਾ ਪਹਿਲੇ ਅਜਿਹੇ ਪੰਜਾਬੀ ਲੇਖਕ ਨੇ ਜਿਨ੍ਹਾਂ ਨੂੰ ਇਹ ਸਨਮਾਨ ਮਿਲਿਆ ਹੈ। ਇਹ ਸੰਸਥਾ ਉੱਘੀ ਲੇਖਿਕਾ ਅਜੀਤ ਕੋਰ ਵੱਲੋਂ ਸੰਚਾਲਿਤ ਕੀਤੀ ਜਾਂਦੀ ਹੈ । ਅਕੈਡਮੀ ਆਫ਼ ਆਰਟਸ ਨਵੀਂ ਦਿੱਲੇ ਵਿਖੇ ਵਾਤਾਵਰਨ ਪ੍ਰੇਮੀ ਪਦਮਸ਼੍ਰੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਂਚੇਵਾਲ ਅਤੇ ਜਸਟਿਸ ਵਨੀਤ ਕੋਠਾਰੀ ਨੇ ਡਾ. ਵਨੀਤਾ ਨੂੰ ਇਸ ਸਨਮਾਨ ਨਾਲ ਸਨਮਾਨਿਤ ਕੀਤਾ ਹੈ |

ਸਿੱਖਿਆ ਵਿਕਾਸ ਮੰਚ ਮਾਨਸਾ, ਸਵਪਨ ਫਾਊਂਡੇਸ਼ਨ, ਪਟਿਆਲਾ (ਰਜਿ:) ਵੱਲੋਂ ਉਮੀਦਵਾਰ ਡਾ. ਵਨੀਤਾ ਨੂੰ ਇਹ ਸਨਮਾਨ ਦੇਣ ਦੀ ਸ਼ਲਾਘਾ ਕੀਤੀ ਹੈ । ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੱਧੂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਸਨਮਾਨ ਲੇਖਕ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਹੋਰਾਂ ਲੋਕਾਂ ਨੂੰ ਵਧੀਆ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ |

ਜਿਕਰਯੋਗ ਹੈ ਕਿ ਡਾ. ਵਨੀਤਾ ਦੀਆਂ 60 ਦੇ ਕਰੀਬ ਕਿਤਾਬਾਂ ਪ੍ਰਕਸ਼ਿਤ ਹੋ ਚੁੱਕੀਆਂ ਹਨ। ਉਨ੍ਹਾਂ ਦੀ ਕਾਵਿ-ਕਿਤਾਬ “ਕਾਲ ਪਹਿਰ ਘੜੀਆਂ” ਨੂੰ ਭਾਰਤੀ ਸਾਹਿਤ ਅਕਾਦਮੀ ਦਾ ਵਕਾਰੀ ਪੁਰਸਕਾਰ ਮਿਲ ਚੁੱਕਾ ਹੈ। ਆਪਣੀਆਂ ਕਵਿਤਾਵਾਂ ‘ਚ ਉਹ ਪਾਠਕ ਅੰਦਰ ਸੰਵੇਦਨਾ ਦੀ ਭਾਵਨਾ ਜਗਾ ਕੇ ਚੰਗਾ ਮਨੁੱਖ ਬਣਨ ਲਈ ਪ੍ਰੇਰਿਤ ਕਰਦੇ ਹਨ।

ਉਨ੍ਹਾਂ ਨੂੰ “ਭਾਰਤੀ ਸਾਹਿਤ ਅਕਾਦਮੀ” ਦਾ ਅਨੁਵਾਦ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਡਾ. ਵਨੀਤਾ ਹੋਰਾਂ ਨੂੰ ਵੱਖ-ਵੱਖ ਵਕਾਰੀ ਸੰਸਥਾਵਾਂ ਵੱਲੋਂ ਵੀ ਸਨਮਾਨ ਮਿਲਿਆ ਹੈ। ਉਨ੍ਹਾਂ ਦੀਆਂ ਕਿਤਾਬਾਂ ਹਿੰਦੂਸਤਾਨ ਦੀਆਂ ਕਈ ਯੂਨੀਵਰਸਿਟੀਆਂ ਦੇ ਪਾਠਕ੍ਰਮ ਦਾ ਹਿੱਸਾ ਹਨ।

ਡਾ. ਵਨੀਤਾ ਦੀਆਂ ਕਵਿਤਾਵਾਂ ਦਾ ਕਈ ਦੇਸੀ ਵਿਦੇਸ਼ੀ ਭਾਸ਼ਾਵਾਂ ‘ਚ ਅਨੁਵਾਦ ਹੋ ਚੁੱਕਾ ਹੈ। ਉਹ ਗੁਰਮਤਿ ਸੰਗੀਤ ਦੇ ਵੀ ਉੱਘੇ ਗਿਆਤਾ ਹਨ। ਉਹ “ਭਾਰਤੀ ਸਾਹਿਤ ਅਕਾਦਮੀ” ‘ਚ ਪੰਜਾਬੀ ਸਲਾਹਕਾਰ ਬੋਰਡ ਦੇ ਕਨਵੀਨਰ ਰਹਿ ਚੁੱਕੇ ਹਨ। ਅਕਾਦਮਿਕ ਤੌਰ ‘ਤੇ ਉਹ ਐਸੋਸੀਏਟ ਪ੍ਰੋਫੈਸਰ ਦੇ ਅਹੁਦੇ ਤੋਂ ਰਿਟਾਇਰ ਹੋਏ ਹਨ।

Exit mobile version