June 30, 2024 1:46 pm
Vistara Airlines

ਵਾਰਾਣਸੀ ਤੋਂ ਮੁੰਬਈ ਜਾ ਰਹੀ ਵਿਸਤਾਰਾ ਏਅਰਲਾਈਨ ਦੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ

ਚੰਡੀਗੜ੍ਹ 05 ਅਗਸਤ 2022: ਵਾਰਾਣਸੀ ‘ਚ ਵਿਸਤਾਰਾ ਏਅਰਲਾਈਨ (Vistara Airlines) ਦੀ ਉਡਾਣ ਨਾਲ ਅੱਜ ਵੱਡਾ ਹਾਦਸਾ ਟਲ ਗਿਆ। ਦੱਸਿਆ ਜਾ ਰਿਹਾ ਹੈ ਕਿ ਵਾਰਾਣਸੀ ਤੋਂ ਮੁੰਬਈ ਜਾ ਰਹੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ । ਦੱਸਿਆ ਜਾ ਰਿਹਾ ਹੈ ਕਿ ਉਡਾਣ ਵੇਲੇ ਇਕ ਪੰਛੀ ਫਲਾਈਟ ਨਾਲ ਟਕਰਾਅ ਗਿਆ |

ਡੀਜੀਸੀਏ (DGCA) ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਸਤਾਰਾ ਏ-320 ਏਅਰਕ੍ਰਾਫਟ ਵੀਟੀ-ਟੀਐਨਸੀ ਓਪਰੇਟਿੰਗ ਫਲਾਈਟ ਯੂਕੇ-622 (ਵਾਰਾਨਸੀ-ਮੁੰਬਈ) ਹਵਾ ਵਿੱਚ ਇੱਕ ਪੰਛੀ ਨਾਲ ਟਕਰਾ ਗਿਆ। ਇਸ ਤੋਂ ਬਾਅਦ ਫਲਾਈਟ ਨੂੰ ਵਾਪਸ ਵਾਰਾਣਸੀ ‘ਚ ਉਤਾਰਿਆ ਗਿਆ। ਜਹਾਜ਼ ਵਾਰਾਣਸੀ ਵਿੱਚ ਸੁਰੱਖਿਅਤ ਉਤਰ ਗਿਆ ਹੈ ਅਤੇ ਰਾਡੋਮ ਨੂੰ ਨੁਕਸਾਨ ਪਹੁੰਚਿਆ ਹੈ।