Site icon TheUnmute.com

ਦਿੱਲੀ ਤੋਂ ਦੁਬਈ ਜਾ ਰਹੀ ਸਪਾਈਸ ਜੈੱਟ ਫਲਾਈਟ ਦੀ ਕਰਾਚੀ ‘ਚ ਐਮਰਜੈਂਸੀ ਲੈਂਡਿੰਗ

SpiceJet

ਚੰਡੀਗੜ੍ਹ 04 ਜੁਲਾਈ 2022: ਦਿੱਲੀ ਤੋਂ ਦੁਬਈ ਜਾ ਰਹੀ ਸਪਾਈਸ ਜੈੱਟ (SpiceJet) ਦੀ SG-11 ਫਲਾਈਟ ਦੀ ਤਕਨੀਕੀ ਖਰਾਬੀ ਕਾਰਨ ਪਾਕਿਸਤਾਨ ਦੇ ਕਰਾਚੀ ‘ਚ ਐਮਰਜੈਂਸੀ ਲੈਂਡਿੰਗ ਕੀਤੀ ਗਈ। ਜਹਾਜ਼ ਵਿਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਸਪਾਈਸਜੈੱਟ ਦੇ ਬੁਲਾਰੇ ਨੇ ਦੱਸਿਆ ਕਿ ਸਪਾਈਸਜੈੱਟ ਬੀ737 ਜਹਾਜ਼ ਨੂੰ ਇੰਡੀਕੇਟਰ ਲਾਈਟ ‘ਚ ਤਕਨੀਕੀ ਖਰਾਬੀ ਕਾਰਨ ਕਰਾਚੀ ਵੱਲ ਮੋੜ ਦਿੱਤਾ ਗਿਆ।

ਜਹਾਜ਼ ਕਰਾਚੀ ਵਿੱਚ ਸੁਰੱਖਿਅਤ ਉਤਰ ਗਿਆ ਅਤੇ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ। ਬੁਲਾਰੇ ਨੇ ਅੱਗੇ ਕਿਹਾ ਕਿ ਇਕ ਹੋਰ ਜਹਾਜ਼ ਕਰਾਚੀ ਭੇਜਿਆ ਜਾ ਰਿਹਾ ਹੈ ਜੋ ਯਾਤਰੀਆਂ ਨੂੰ ਦੁਬਈ ਲੈ ਕੇ ਜਾਵੇਗਾ। ਬੁਲਾਰੇ ਨੇ ਦੱਸਿਆ ਕਿ ਜਹਾਜ਼ ‘ਚ ਕੁੱਲ 150 ਯਾਤਰੀ ਸਵਾਰ ਸਨ।

Exit mobile version