July 7, 2024 9:08 am
Air Force helicopter

ਹਨੂੰਮਾਨਗੜ੍ਹ ਜ਼ਿਲ੍ਹੇ ‘ਚ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

ਚੰਡੀਗੜ੍ਹ 23 ਅਗਸਤ 2022: ਹਨੂੰਮਾਨਗੜ੍ਹ(Hanumangarh) ਜ਼ਿਲ੍ਹੇ ਦੇ ਕਿਕਰਵਾਲੀ ਪਿੰਡ ਨੇੜੇ ਮੰਗਲਵਾਰ ਸਵੇਰੇ ਹਵਾਈ ਸੈਨਾ ਦੇ ਹੈਲੀਕਾਪਟਰ (Air Force helicopter) ਨੇ ਐਮਰਜੈਂਸੀ ਲੈਂਡਿੰਗ ਕੀਤੀ। ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਦਾ ਕਾਰਨ ਤਕਨੀਕੀ ਖ਼ਰਾਬੀ ਦੱਸਿਆ ਜਾ ਰਿਹਾ ਹੈ | ਫੌਜ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਦੀ ਸੂਚਨਾ ਮਿਲਦੇ ਹੀ ਸੰਗਰੀਆ ਅਤੇ ਸਦਰ ਥਾਣਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਣਕਾਰੀ ਹਾਸਲ ਕੀਤੀ।

ਇਸ ਦੌਰਾਨ ਸਦਰ ਥਾਣਾ ਇੰਚਾਰਜ ਲਖਬੀਰ ਗਿੱਲ ਮੁਤਾਬਕ ਮੰਗਲਵਾਰ ਨੂੰ ਏਅਰ ਫੋਰਸ ਦੇ ਦੋ ਹੈਲੀਕਾਪਟਰਾਂ ਨੇ ਸੂਰਤਗੜ੍ਹ ਤੋਂ ਉਡਾਣ ਭਰੀ। ਹੈਲੀਕਾਪਟਰ ‘ਚ ਤਕਨੀਕੀ ਖ਼ਰਾਬੀ ਕਾਰਨ ਹੈਲੀਕਾਪਟਰ ਨੂੰ ਮੈਦਾਨ ‘ਚ ਉਤਰਨਾ ਪਿਆ। ਐਮਆਈ-35 ਹੈਲੀਕਾਪਟਰ ਵਿੱਚ ਪੰਜ ਸੈਨਿਕ ਸਵਾਰ ਸਨ। ਹੈਲੀਕਾਪਟਰ ਅਤੇ ਸਿਪਾਹੀ ਪੂਰੀ ਤਰ੍ਹਾਂ ਸੁਰੱਖਿਅਤ ਹਨ।