Site icon TheUnmute.com

ਕੇਦਾਰਨਾਥ ਧਾਮ ‘ਚ ਖ਼ਰਾਬ ਮੌਸਮ ਕਾਰਨ ਪੈਦਲ ਰਸਤੇ ‘ਤੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

Kedarnath Dham

ਚੰਡੀਗੜ੍ਹ, 02 ਅਕਤੂਬਰ 2023: ਕੇਦਾਰਨਾਥ ਧਾਮ (Kedarnath Dham) ਤੋਂ ਗੁਪਤਕਾਸ਼ੀ ਆ ਰਹੇ ਇੱਕ ਹੈਲੀਕਾਪਟਰ ਨੂੰ ਸੋਮਵਾਰ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਖਰਾਬ ਮੌਸਮ ਕਾਰਨ ਹੈਲੀਕਾਪਟਰ ਨੂੰ ਪੈਦਲ ਰਸਤੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਦੌਰਾਨ ਹੈਲੀਕਾਪਟਰ ਵਿੱਚ ਪੰਜ ਯਾਤਰੀ ਬੈਠੇ ਸਨ, ਜਿਨ੍ਹਾਂ ਦੀ ਜਾਨ ਨੂੰ ਖ਼ਤਰਾ ਸੀ। ਹਾਲਾਂਕਿ, ਪਾਇਲਟ ਦੀ ਸਿਆਣਪ ਨਾਲ ਪੈਦਲ ਰਸਤੇ ‘ਤੇ ਐਮਰਜੈਂਸੀ ਲੈਂਡਿੰਗ ਦੀ ਸਫਲਤਾ ਕਾਰਨ ਸਾਰੇ ਯਾਤਰੀ ਸੁਰੱਖਿਅਤ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਬਾਬਾ ਕੇਦਾਰਨਾਥ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸ਼ਰਧਾਲੂਆਂ ਨੂੰ ਲੈ ਕੇ ਹੈਲੀਕਾਪਟਰ ਨੇ ਧਾਮ ਤੋਂ ਗੁਪਤਕਾਸ਼ੀ ਲਈ ਉਡਾਣ ਭਰੀ। ਪਰ ਬਾਅਦ ਵਿੱਚ ਵਿਜੀਵਿਲਟੀ ਘੱਟ ਗਈ। ਜਦੋਂ ਪਾਇਲਟ ਨੇ ਅੱਗੇ ਹਨੇਰਾ ਦੇਖਿਆ ਤਾਂ ਹੈਲੀਕਾਪਟਰ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ।

ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਟ੍ਰਾਂਸ ਹਿਮਾਲਿਆ ਦਾ ਹੈ। ਸੂਚਨਾ ਮਿਲਣ ‘ਤੇ ਐਸਡੀਆਰਐਫ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਸਾਰੇ ਯਾਤਰੀਆਂ ਨੂੰ ਹੈਲੀ ਤੋਂ ਬਾਹਰ ਕੱਢ ਲਿਆ ਗਿਆ। ਹਾਲਾਂਕਿ ਕੇਦਾਰਨਾਥ ਧਾਮ (Kedarnath Dham) ‘ਚ ਵੱਡਾ ਹੈਲੀਕਾਪਟਰ ਹਾਦਸਾ ਟਲ ਗਿਆ ਹੈ। ਦੱਸਿਆ ਗਿਆ ਕਿ ਕੇਦਾਰਨਾਥ ਧਾਮ ਦੇ ਪੁਰਾਣੇ ਪੈਦਲ ਮਾਰਗ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ।

Exit mobile version