Site icon TheUnmute.com

ਭਾਰਤੀ ਹਵਾਈ ਸੈਨਾ ਦੇ ਚੇਤਕ ਹੈਲੀਕਾਪਟਰ ਦੀ ਪੁਣੇ ‘ਚ ਐਮਰਜੈਂਸੀ ਲੈਂਡਿੰਗ

Chetak helicopter

ਚੰਡੀਗੜ੍ਹ 01 ਦਸੰਬਰ 2022: ਭਾਰਤੀ ਹਵਾਈ ਸੈਨਾ ਦੇ ਇੱਕ ਚੇਤਕ ਹੈਲੀਕਾਪਟਰ (Chetak helicopter) ਵਿੱਚ ਉਡਾਣ ਭਰਦੇ ਸਮੇਂ ਅਚਾਨਕ ਤਕਨੀਕੀ ਖ਼ਰਾਬੀ ਆ ਗਈ। ਜਿਸ ਕਾਰਨ ਹੈਲੀਕਾਪਟਰ ਨੇ ਵੀਰਵਾਰ ਨੂੰ ਮਹਾਰਾਸ਼ਟਰ ਦੇ ਪੁਣੇ ‘ਚ ਬਾਰਾਮਤੀ ਏਅਰਫੀਲਡ ਨੇੜੇ ਇਕ ਖੇਤ ‘ਚ ਐਮਰਜੈਂਸੀ ਲੈਂਡਿੰਗ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਚਾਲਕ ਦਲ ਅਤੇ ਜਹਾਜ਼ ਦੋਵੇਂ ਸੁਰੱਖਿਅਤ ਹਨ।

ਭਾਰਤੀ ਹਵਾਈ ਸੈਨਾ ਦੇ ਪਬਲਿਕ ਰਿਲੇਸ਼ਨ ਅਫਸਰ (ਪੀਆਰਓ) ਵਿੰਗ ਕਮਾਂਡਰ ਆਸ਼ੀਸ਼ ਮੋਘੇ ਨੇ ਦੱਸਿਆ ਕਿ ਭਾਰਤੀ ਹਵਾਈ ਸੈਨਾ ਦੇ ਇੱਕ ਚੇਤਕ ਹੈਲੀਕਾਪਟਰ ਨੇ ਅੱਜ ਬਾਰਾਮਤੀ ਏਅਰਫੀਲਡ ਦੇ ਇੱਕ ਖੇਤਰ ਵਿੱਚ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕੀਤੀ। ਉੱਥੇ ਚਾਲਕ ਦਲ ਅਤੇ ਜਹਾਜ਼ ਸੁਰੱਖਿਅਤ ਹਨ। ਹੈਲੀਕਾਪਟਰ ਵਿੱਚ ਆਈ ਤਕਨੀਕੀ ਸਮੱਸਿਆ ਨੂੰ ਠੀਕ ਕਰ ਲਿਆ ਗਿਆ ਹੈ। ਪੁਣੇ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਮੁਤਾਬਕ ਹੈਲੀਕਾਪਟਰ ਨੇ ਸਾਵਧਾਨੀ ਵਜੋਂ ਸਵੇਰੇ 10.30 ਵਜੇ ਲੈਂਡਿੰਗ ਕੀਤੀ। ਉਨ੍ਹਾਂ ਦੱਸਿਆ ਕਿ ਤਕਨੀਕੀ ਸਮੱਸਿਆ ਦੇ ਹੱਲ ਤੋਂ ਬਾਅਦ ਹੈਲੀਕਾਪਟਰ ਨੇ ਦੁਪਹਿਰ 1 ਵਜੇ ਆਪਣੀ ਮੰਜ਼ਿਲ ਲਈ ਰਵਾਨਾ ਕੀਤਾ।

Exit mobile version