ਚੰਡੀਗੜ੍ਹ 17 ਫਰਵਰੀ 2022: ਏਅਰ ਵਿਸਤਾਰਾ ਦੀ ਫਲਾਈਟ ਵਿਸਤਾਰਾ-ਯੂ. ਕੇ-697 ਜਹਾਜ਼ ਦੀ ਦਿੱਲੀ ’ਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ| ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰੀ ਰਾਜਧਾਨੀ ਸਥਿਤ ਦਿੱਲੀ ਹਵਾਈ ਅੱਡੇ ਤੋਂ ਅੰਮ੍ਰਿਤਸਰ ਜਾ ਰਹੀ ਸੀ । ਇਸ ਦੌਰਾਨ ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ ਜਹਾਜ਼ ’ਚ 146 ਯਾਤਰੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਏਅਰ ਵਿਸਤਾਰਾ ਦੇ ਜਹਾਜ਼ ‘ਚ ਤਕਨੀਕੀ ਖਰਾਬੀ ਕਾਰਨ ਦਿੱਲੀ ਤੋਂ ਅੰਮ੍ਰਿਤਸਰ ਲਈ ਉਡਾਣ ਭਰਨ ਦੇ ਤੁਰੰਤ ਬਾਅਦ ਦਿੱਲੀ ਹਵਾਈ ਅੱਡੇ ’ਤੇ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
ਦੱਸਿਆ ਜਾ ਰਿਹਾ ਹੈ ਕਿ ਉਡਾਣ ਦੇ ਤੁਰੰਤ ਬਾਅਦ ਹੀ ਪਾਇਲਟ ਨੂੰ ਇਸ ‘ਚ ਦਿੱਕਤ ਮਹਿਸੂਸ ਹੋਈ ਸੀ, ਜਿਸ ਤੋਂ ਤੁਰੰਤ ਬਾਅਦ ਪਾਇਲਟ ਨੇ ਹਵਾਈ ਅੱਡਾ ਅਥਾਰਟੀ ਨਾਲ ਗੱਲ ਕੀਤੀ ਤੇ ਐਮਰਜੈਂਸੀ ਅਲਾਰਮ ਵੀ ਵਜਾਇਆ ਗਿਆ। ਇਸ ਦੌਰਾਨ ਪਾਇਲਟ ਵਾਪਸ ਦਿੱਲੀ ਹਵਾਈ ਅੱਡੇ ’ਤੇ ਜਹਾਜ਼ ਲੈ ਕੇ ਵਾਪਸ ਪਰਤ ਆਇਆ। ਸੀਨੀਅਰ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਵੀਰਵਾਰ ਸਵੇਰੇ 10 ਵਜ ਕੇ 15 ਮਿੰਟ ’ਤੇ ਇਕ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਬਾਰੇ ਜਾਣਕਾਰੀ ਮਿਲੀ ਸੀ। ਪਾਇਲਟ ਦੀ ਸੂਝ-ਬੂਝ ਦੇ ਚੱਲਦੇ ਸਾਰਿਆਂ ਦੀ ਜਾਨ ਬਚ ਗਈ।