ਚੰਡੀਗੜ੍ਹ, 2 ਅਪ੍ਰੈਲ 2022 : ਸ਼੍ਰੀਲੰਕਾ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਸਰਕਾਰ ਖ਼ਿਲਾਫ਼ ਨਾਰਾਜ਼ਗੀ ਜਤਾਉਂਦੇ ਹੋਏ ਲੋਕ ਸੜਕਾਂ ‘ਤੇ ਉਤਰ ਆਏ ਹਨ। ਇਸ ਦੇ ਨਾਲ ਹੀ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨੇ ਵੀ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਦਰਅਸਲ, ਇਹ ਸਾਰਾ ਸੰਕਟ ਦੇਸ਼ ਦੀ ਆਰਥਿਕ ਸਥਿਤੀ ਕਾਰਨ ਪੈਦਾ ਹੋਇਆ ਹੈ। ਦੇਸ਼ ਵਾਸੀਆਂ ਵਿੱਚ ਇੰਨੀ ਨਿਰਾਸ਼ਾ ਹੈ ਕਿ ਇੱਕ ਪਾਸੇ ਕੁਝ ਲੋਕ ਤਾਮਿਲਨਾਡੂ ਵੱਲ ਜਾ ਰਹੇ ਨੇ ਤੇ ਕੁਝ ਲੋਕ ਆਪਣੇ ਹਲਾਤਾਂ ਨਾਲ ਲੜ ਰਹੇ ਹਨ | ਇਹ ਸਭ ਕੁਝ ਇਸ ਹੱਦ ਤੱਕ ਪੁੱਜ ਚੁੱਕਾ ਹੈ ਕਿ ਲੋਕਾਂ ਨੂੰ ਮੁੱਢਲੀਆਂ ਦਵਾਈਆਂ ਵੀ ਨਹੀਂ ਮਿਲ ਰਹੀਆਂ।
ਇੰਡੀਅਨ ਐਕਸਪ੍ਰੈਸ ਮੁਤਾਬਕ 31 ਸਾਲਾ ਸਕੂਲ ਅਧਿਆਪਕ ਵਾਨੀ ਸੁਸਾਈ ਦਾ ਕਹਿਣਾ ਹੈ ਕਿ ਆਰਥਿਕ ਸੰਕਟ ਦੇ ਸੰਕੇਤ ਜਨਵਰੀ ਦੇ ਆਖਰੀ ਹਫਤੇ ਦਿਖਣੇ ਸ਼ੁਰੂ ਹੋ ਗਏ ਸਨ। ਉਸ ਨੇ ਕਿਹਾ, ‘ਉਸ ਐਤਵਾਰ ਸਵੇਰੇ ਮੇਰੇ ਘਰ ਦੀ ਗੈਸ ਖਤਮ ਹੋ ਗਈ। ਮੈਂ ਸਿਲੰਡਰ ਬਾਰੇ ਪੁੱਛਣ ਲਈ ਏਜੰਸੀ ਨੂੰ ਫੋਨ ਕੀਤਾ ਅਤੇ ਮੈਨੂੰ ਦੱਸਿਆ ਗਿਆ ਕਿ ਉਹ ਕਈ ਦਿਨਾਂ ਤੱਕ ਇਸ ਦੀ ਡਿਲੀਵਰੀ ਨਹੀਂ ਕਰ ਸਕਣਗੇ। ਮੈਂ ਸਿਲੰਡਰ ਦੀ ਭਾਲ ਵਿਚ ਦੁਕਾਨਾਂ ‘ਤੇ ਜਾਣਾ ਸ਼ੁਰੂ ਕਰ ਦਿੱਤਾ। ਆਖਰ ਤਿੰਨ ਘੰਟੇ ਬਾਅਦ ਇੱਕ ਸਿਲੰਡਰ ਮਿਲਿਆ।
ਸੁਸਾਈ ਦੀ ਦੁਖਦਾਈ ਕਹਾਣੀ
ਉਹ ਦੱਸਦੀ ਹੈ ਕਿ ਦੋ ਮਹੀਨਿਆਂ ਬਾਅਦ ਹਫ਼ਤੇ ਵਿੱਚ ਇੱਕ ਵਾਰ ਰਸੋਈ ਗੈਸ ਦੀ ਸਪਲਾਈ ਬੰਦ ਹੋ ਜਾਂਦੀ ਹੈ ਅਤੇ ਹਰ ਕੋਈ ਐਤਵਾਰ ਨੂੰ ਕਤਾਰ ਵਿੱਚ ਲੱਗ ਕੇ ਗੈਸ ਪ੍ਰਾਪਤ ਕਰਦਾ ਹੈ। ਇਹ ਕਤਾਰ ਸਵੇਰੇ 4 ਵਜੇ ਤੋਂ ਸ਼ੁਰੂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ 1000 ਹਜ਼ਾਰ ਤੋਂ ਵੱਧ ਲੋਕਾਂ ਦੀ ਲਾਈਨ ਨੂੰ ਇੱਕ ਵਾਰ ਵਿੱਚ 300 ਟੋਕਨ ਦਿੰਦੇ ਹਨ। ਸੁਸਾਈ ਦਾ ਪਤੀ ਖਾੜੀ ਦੇਸ਼ ਵਿੱਚ ਕੰਮ ਕਰਦਾ ਹੈ, ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿੰਦੇ ਨੇ ਕਿ “ਜੇਕਰ ਮੌਕਾ ਦਿੱਤਾ ਗਿਆ, ਤਾਂ ਉਹ ਦੇਸ਼ ਛੱਡ ਦੇਵੇਗੀ”।
ਸੁਸਾਈ ਦਾ ਕਹਿਣਾ ਹੈ ਕਿ ਤਿੰਨ ਜਣਿਆਂ ਦੇ ਪਰਿਵਾਰ ‘ਚ ਉਸ ਦੀ ਮਾਂ, ਬੱਚਾ ਅਤੇ ਉਹ ਖੁਦ ਸ਼ਾਮਲ ਹਨ ਅਤੇ ਲੋੜੀਂਦਾ ਖਰਚਾ 30 ਹਜ਼ਾਰ ਸ਼੍ਰੀਲੰਕਾਈ ਰੁਪਏ ਪ੍ਰਤੀ ਮਹੀਨਾ ਹੈ। ਉਸ ਨੇ ਕਿਹਾ, ‘ਪਰ ਇਸ ਮਹੀਨੇ ਮੈਂ ਪਹਿਲਾਂ ਹੀ 83 ਹਜ਼ਾਰ ਰੁਪਏ ਖਰਚ ਕਰ ਚੁੱਕੀ ਹਾਂ। ਇੱਥੇ ਮਿਲਕ ਪਾਊਡਰ ਦੀ ਕਮੀ ਹੈ। ਚੌਲਾਂ ਅਤੇ ਦਾਲਾਂ ਲਈ ਸੰਘਰਸ਼ ਹੈ। 7 ਘੰਟੇ ਬਿਜਲੀ ਕੱਟ ਹੈ, ਪਰ ਕੋਈ ਮੋਮਬੱਤੀ ਨਹੀਂ ਹੈ। 12 ਗੋਲੀਆਂ ਦੀ ਪੈਰਾਸੀਟਾਮੋਲ ਸਟ੍ਰਿਪ ਦੀ ਕੀਮਤ 420 ਰੁਪਏ ਹੈ ਅਤੇ ਕਈ ਦਵਾਈਆਂ ਗਾਇਬ ਹੋ ਚੁੱਕੀਆਂ ਹਨ। ਮੇਰੀ ਤਨਖਾਹ 55000 ਰੁਪਏ ਹੈ ਅਤੇ ਅਸੀਂ ਆਪਣੇ ਪਤੀ ਦੁਆਰਾ ਭੇਜੇ ਪੈਸੇ ਨਾਲ ਪ੍ਰਬੰਧ ਕਰਦੇ ਹਾਂ, ਪਰ ਕੀ ਅਸੀਂ ਪੈਸੇ ਖਾ ਸਕਦੇ ਹਾਂ?’
ਲੋਕ ਦੇਸ਼ ਛੱਡਣ ਨੂੰ ਹੋਏ ਮਜ਼ਬੂਰ
ਕੁਰੁਨੇਗਾਲਾ ਵਿੱਚ ਦੰਦਾਂ ਦੇ ਸਰਜਨ ਡਾਕਟਰ ਸਮੰਤਾ ਕੁਮਾਰ ਨੇ ਦੱਸਿਆ ਕਿ ਉਸਦਾ ਪੁੱਤਰ ਆਸਟ੍ਰੇਲੀਆ ਵਿੱਚ ਪੜ੍ਹ ਰਿਹਾ ਹੈ, ਪਰ ਉਹ ਉਸਨੂੰ ਪੈਸੇ ਭੇਜਣ ਵਿੱਚ ਅਸਮਰੱਥ ਹਨ। ਟੈਕਸੀ ਡਰਾਈਵਰ ਵਜੋਂ ਕੰਮ ਕਰਨ ਵਾਲੇ ਰਹਿਮਾਨ ਤਸਲੀਮ ਨੇ ਹੁਣ ਕਾਰਪੇਂਟਰ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਸੋਚ ਰਹੇ ਹਨ ਕਿ ਭਾਰਤ ਉਨ੍ਹਾਂ ਨੂੰ ਪਨਾਹ ਦੇਵੇਗਾ ਜਾਂ ਨਹੀਂ ਜਾਂ ਉਨ੍ਹਾਂ ਨੂੰ ਦੁਬਈ ਜਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਿਛਲੇ ਤਿੰਨ ਸਾਲਾਂ ਵਿੱਚ ਪੰਜ ਵਾਰ ਨੌਕਰੀ ਬਦਲਣ ਵਾਲੀ ਤਸਲੀਮ ਨੂੰ ਵੀ ਨੌਕਰੀ ਚਲਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।
ਯੂਨਾਈਟਿਡ ਨੈਸ਼ਨਲ ਪਾਰਟੀ ਦੇ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਸੰਕਟ ਪੰਜ ਸਾਲ ਤੱਕ ਚੱਲ ਸਕਦਾ ਹੈ। ਉਹ ਰਾਜਪਕਸ਼ੇ ਸਰਕਾਰ ਦੀਆਂ ਨੀਤੀਆਂ ‘ਤੇ ਸਵਾਲ ਉਠਾਉਂਦੇ ਹਨ ਅਤੇ ਕਹਿੰਦੇ ਹਨ ਕਿ ਇਸ ਨੇ ਨਿਵੇਸ਼ਕਾਂ ਦਾ ਭਰੋਸਾ ਹਿਲਾ ਦਿੱਤਾ ਹੈ। ਸੂਚਨਾ ਮੰਤਰਾਲੇ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਮਿਲਿੰਦ ਰਾਜਪਕਸ਼ੇ ਦਾ ਕਹਿਣਾ ਹੈ ਕਿ ਉਹ ਭਾਰਤ ਅਤੇ ਚੀਨ ਦੀਆਂ ਕ੍ਰੈਡਿਟ ਲਾਈਨਾਂ ‘ਤੇ ਨਿਰਭਰ ਹਨ।