Site icon TheUnmute.com

ਜੈਕ ਡੋਰਸੀ ਦੁਆਰਾ ਭਾਰਤ ਸਰਕਾਰ ‘ਤੇ ਲਗਾਏ ਦੋਸ਼ਾਂ ‘ਤੇ ਐਲਨ ਮਸਕ ਨੇ ਦਿੱਤੀ ਆਪਣੀ ਪ੍ਰਤੀਕਿਰਿਆ

Elon Musk

ਚੰਡੀਗੜ੍ਹ, 21 ਜੂਨ 2023: ਟੇਸਲਾ ਦੇ ਸਹਿ-ਸੰਸਥਾਪਕ ਅਤੇ ਟਵਿੱਟਰ ਦੇ ਮਾਲਕ ਐਲਨ ਮਸਕ (Elon Musk) ਨੇ ਅੱਜ ਪ੍ਰਧਾਨ ਮੰਤਰੀ ਨਾਲ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ, ਇਸ ਸਾਲ ਦੇ ਅੰਤ ਤੱਕ ਉਹ ਭਾਰਤ ਵਿੱਚ ਟੇਸਲਾ ਫੈਕਟਰੀ ਲਈ ਸਥਾਨ ਨੂੰ ਅੰਤਿਮ ਰੂਪ ਦੇਣਗੇ | ਇਸਦੇ ਨਾਲ ਹੀ ਟਵਿੱਟਰ ਦੇ ਸਾਬਕਾ ਸੀਈਓ ਜੈਕ ਡੋਰਸੀ ਦੁਆਰਾ ਭਾਰਤ ਸਰਕਾਰ ‘ਤੇ ਲਗਾਏ ਦੋਸ਼ਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ |

ਐਲਨ ਮਸਕ ਨੇ ਪੀਐਮ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਟਵਿੱਟਰ ਦੇ ਸਾਬਕਾ ਸੀਈਓ ਜੈਕ ਡੋਰਸੀ ਦੁਆਰਾ ਭਾਰਤ ਸਰਕਾਰ ‘ਤੇ ਲਗਾਏ ਗਏ ਦੋਸ਼ਾਂ ਬਾਰੇ ਪੁੱਛਿਆ ਗਿਆ ਤਾਂ ਮਸਕ ਨੇ ਕਿਹਾ ਕਿ ਕਿਸੇ ਵੀ ਸੋਸ਼ਲ ਮੀਡੀਆ ਕੋਲ ਸਥਾਨਕ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ।

ਦਰਅਸਲ, ਟਵਿਟਰ ਦੇ ਸਾਬਕਾ ਸੀਈਓ ਜੈਕ ਡੋਰਸੀ ਨੇ ਹਾਲ ਹੀ ਵਿੱਚ ਭਾਰਤ ਸਰਕਾਰ ਉੱਤੇ ਇਲਜ਼ਾਮ ਲਗਾਉਂਦੇ ਹੋਏ ਇੱਕ ਵੱਡੀ ਗੱਲ ਕਹੀ ਹੈ। ਉਨ੍ਹਾਂ ਮੁਤਾਬਕ ਸਰਕਾਰ ਨੇ ਟਵਿੱਟਰ ‘ਤੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਖਾਤਿਆਂ ‘ਤੇ ਪਾਬੰਦੀ ਲਗਾਉਣ ਲਈ ਕਿਹਾ ਸੀ। ਉਸ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਨੇ ਉਸ ‘ਤੇ ਦਬਾਅ ਪਾਇਆ ਸੀ।

ਐਲਨ ਮਸਕ (Elon Musk) ਨੇ ਕਿਹਾ ਕਿ ਜੇਕਰ ਦੇਸ਼ਾਂ ਦੀ ਸਰਕਾਰ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਹੈ, ਤਾਂ ਇੱਕ ਹੀ ਵਿਕਲਪ ਹੋਵੇਗਾ ਕਿ ਟਵੀਟਰ ਨੂੰ ਬੰਦ ਕਰ ਦਿੱਤਾ ਜਾਵੇ। ਇਸ ਲਈ ਅਸੀਂ ਜੋ ਵੀ ਬਿਹਤਰ ਹੈ ਉਹ ਕਰ ਸਕਦੇ ਹਾਂ। ਸੋਸ਼ਲ ਮੀਡੀਆ ਪਲੇਟਫਾਰਮ ਨੂੰ ਬਚਾਉਣ ਦਾ ਇੱਕੋ ਇੱਕ ਤਰੀਕਾ ਹੈ ਕਿਸੇ ਵੀ ਦੇਸ਼ ਵਿੱਚ ਉਨ੍ਹਾਂ ਦੇ ਕਾਨੂੰਨਾਂ ਦੀ ਪਾਲਣਾ ਕਰਨਾ।

Exit mobile version