July 7, 2024 7:21 am
Elon Musk

ਐਲਨ ਮਸਕ ਦਾ ਐਲਾਨ, ਟਵਿੱਟਰ ’ਤੇ ’ਬਲੂ ਟਿਕ’ ਦੇ ਲੱਗਣਗੇ 8 ਡਾਲਰ ਪ੍ਰਤੀ ਮਹੀਨਾ

ਚੰਡੀਗੜ੍ਹ 02 ਨਵੰਬਰ 2022: ਜਦੋਂ ਤੋਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਟੇਸਲਾ ਕੰਪਨੀ ਦੇ ਸੀਈਓ ਐਲਨ ਮਸਕ (Elon Musk) ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ (Twitter) ਨੂੰ ਖਰੀਦਿਆ ਹੈ, ਹਰ ਦਿਨ ਟਵਿੱਟਰ ਨੂੰ ਲੈ ਕੇ ਕੋਈ ਨਾ ਕੋਈ ਨਵੀਂ ਖ਼ਬਰ ਸਾਹਮਣੇ ਆ ਰਹੀ ਹੈ। ਉਸ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਹ ਕਹਿ ਕੇ ਇਕ ਹੋਰ ਮੁੱਦਾ ਉਠਾਇਆ ਹੈ ਕਿ ਉਹ ਬਲੂ ਟਿੱਕ ਲਈ 8 ਡਾਲਰ (ਕਰੀਬ 660 ਰੁਪਏ) ਚਾਰਜ ਕਰੇਗਾ।

ਮਸਕ ਦੀ ਇਸ ਸੌਦੇਬਾਜ਼ੀ ਤੋਂ ਕਈ ਯੂਜ਼ਰਸ ਨਾਰਾਜ਼ ਹੋ ਗਏ ਹਨ ਅਤੇ ਉਨ੍ਹਾਂ ਨੇ ਟਵਿੱਟਰ ‘ਤੇ ਹੀ ਮਸਕ ਦੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ ਪਰ ਫਿਲਹਾਲ ਐਲਨ ਆਪਣੀ ਗੱਲ ‘ਤੇ ਅੜੇ ਹਨ। ਅਜਿਹੇ ‘ਚ ਸਵਾਲ ਇਹ ਉੱਠਦਾ ਹੈ ਕਿ ਕੀ ਇਸ ਕੀਮਤ ‘ਤੇ ਸਿਰਫ ਬਲੂ ਟਿੱਕਸ ਹੀ ਮਿਲਣਗੇ ਜਾਂ ਐਲੋਨ ਮਸਕ ਆਪਣੇ ਯੂਜ਼ਰਸ ਨੂੰ ਕੁਝ ਹੋਰ ਸੁਵਿਧਾਵਾਂ ਦੇਣਗੇ?

ਐਲਨ ਮਸਕ (Elon Musk) ਨੇ ਇਕ ਦਿਨ ਪਹਿਲਾਂ ਟਵੀਟ ਕੀਤਾ ਸੀ ਕਿ ਹੁਣ ਯੂਜ਼ਰਸ ਨੂੰ ਬਲੂ ਟਿੱਕ ਲਈ ਹਰ ਮਹੀਨੇ 8 ਡਾਲਰ ਦੇਣੇ ਹੋਣਗੇ। ਇਸ ਤੋਂ ਬਾਅਦ ਕਈ ਯੂਜ਼ਰਸ ਨੇ ਉਸ ਨੂੰ ਤਾਅਨਾ ਦੇਣਾ ਸ਼ੁਰੂ ਕਰ ਦਿੱਤਾ। ਰੋਬ ਹੁੱਡ ਨਾਮ ਦੇ ਇੱਕ ਯੂਜ਼ਰ ਨੇ ਲਿਖਿਆ ਕਿ ਅਜਿਹਾ ਕਿਉਂ ਹੈ ਭਾਈ, ਹੁਣ ਪੰਛੀ ਆਜ਼ਾਦ ਹੋ ਗਿਆ ਹੈ। ਐਲਨ ਮਸਕ ਨੇ ਆਪਣੇ ਟਵਿੱਟਰ ਹੈਂਡਲ ‘ਤੇ ਇਸ ਤਰ੍ਹਾਂ ਦੇ ਦਰਜਨਾਂ ਜਵਾਬ ਪ੍ਰਾਪਤ ਕੀਤੇ ਹਨ।