ਚੰਡੀਗੜ੍ਹ 28 ਅਕਤੂਬਰ 2022: ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ (Elon Musk) ਅਤੇ ਟਵਿਟਰ ਵਿਚਾਲੇ ਪਿਛਲੇ ਨੌਂ ਮਹੀਨਿਆਂ ਤੋਂ ਚੱਲ ਰਹੀ ਲੜਾਈ ਆਖਿਰਕਾਰ ਖਤਮ ਹੋ ਗਈ ਹੈ। ਮਾਈਕ੍ਰੋ-ਬਲੌਗਿੰਗ ਸਾਈਟ ਟਵਿਟਰ (Twitter) ਹੁਣ ਮਸਕ ਦੀ ਹੈ। ਇਸ ਦੀ ਕਮਾਨ ਸੰਭਾਲਦੇ ਹੀ ਮਸਕ ਨੇ ਟਵਿਟਰ ਦੇ ਸੀਈਓ ਪਰਾਗ ਅਗਰਵਾਲ ਸਮੇਤ ਕਈ ਉੱਚ ਅਧਿਕਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਹਾਲਾਂਕਿ ਮਸਕ ਨੇ ਇਸ ਬਾਰੇ ਪਹਿਲਾਂ ਹੀ ਸੰਕੇਤ ਦਿੱਤਾ ਸੀ। ਟਵਿਟਰ ਦੇ ਮਾਲਕ ਬਣਦੇ ਹੀ ਟੇਸਲਾ ਦੇ ਸੀਈਓ ਐਲਨ ਮਸਕ ਨੇ ਆਪਣੇ ਖਾਸ ਅੰਦਾਜ਼ ‘ਚ ਟਵੀਟ ਕੀਤਾ ਕਿ “ਹੁਣ ਪੰਛੀ ਆਜ਼ਾਦ ਹੈ”।
ਹਾਲਾਂਕਿ ਟਵਿਟਰ ਲਈ ਸਹਿਮਤੀ ਦੇ ਆਧਾਰ ‘ਤੇ ਇਸ ਡੀਲ ਨੂੰ ਖਤਮ ਕਰਨਾ ਆਸਾਨ ਨਹੀਂ ਸੀ। ਵਾਰ-ਵਾਰ ਸੌਦਿਆਂ ਨਾਲ ਮਸਕ ਦੇ ਯੂ-ਟਰਨ ਨੇ ਵੀ ਟਵਿਟਰ ਲਈ ਮੁਸੀਬਤ ਖੜ੍ਹੀ ਕਰ ਦਿੱਤੀ। ਆਖਰਕਾਰ ਟਵਿੱਟਰ ਨੇ ਅਦਾਲਤ ਦਾ ਸਹਾਰਾ ਲਿਆ ਅਤੇ ਸਮਝੌਤਾ ਪੂਰਾ ਕਰ ਲਿਆ।
ਬੋਰਡ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ, ਐਲੋਨ ਮਸਕ ਨੇ 14 ਅਪ੍ਰੈਲ ਨੂੰ ਟਵਿਟਰ ਨੂੰ ਖਰੀਦਣ ਦੀ ਪੇਸ਼ਕਸ਼ ਕੀਤੀ | ਉਨ੍ਹਾਂ ਨੇ 54.20 ਡਾਲਰ ਪ੍ਰਤੀ ਸ਼ੇਅਰ ਮੁਤਾਬਕ ਟਵਿਟਰ ਨੂੰ 43 ਬਿਲੀਅਨ ਡਾਲਰ ਵਿੱਚ ਖਰੀਦਣ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਤੋਂ ਬਾਅਦ ਸ਼ੇਅਰਧਾਰਕਾਂ ਦੁਆਰਾ ਸੌਦੇ ਨੂੰ ਮਨਜ਼ੂਰੀ ਦਿੱਤੀ ਗਈ ਸੀ।
ਇਸ ਡੀਲ ਤੋਂ ਬਾਅਦ ਐਲੋਨ ਮਸਕ (Elon Musk) ਨੇ ਇਕ ਵਾਰ ਫਿਰ ਯੂ-ਟਰਨ ਲਿਆ ਹੈ। ਮਸਕ ਨੇ ਟਵਿਟਰ ਉਪਭੋਗਤਾਵਾਂ ਦੀ ਵੈਧਤਾ ‘ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ। ਮਸਕ ਨੇ ਦਾਅਵਾ ਕੀਤਾ ਕਿ ਟਵਿਟਰ ਉਪਭੋਗਤਾਵਾਂ ਵਿੱਚੋਂ ਪੰਜ ਪ੍ਰਤੀਸ਼ਤ ਸਪੈਮ ਹਨ। ਉਸ ਨੇ ਟਵਿਟਰ ਤੋਂ ਜਾਣਕਾਰੀ ਮੰਗੀ ਪਰ ਟਵਿੱਟਰ ਦੇ ਇਨਕਾਰ ਤੋਂ ਬਾਅਦ ਉਸ ਨੇ 9 ਜੁਲਾਈ ਨੂੰ ਡੀਲ ਤੋਂ ਬਾਹਰ ਹੋਣ ਦਾ ਫੈਸਲਾ ਕੀਤਾ।
ਟਵਿੱਟਰ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ
ਮਸਕ ਦੇ ਯੂ-ਟਰਨ ਤੋਂ ਬਾਅਦ ਟਵਿਟਰ ਨੇ ਅਦਾਲਤ ਤੱਕ ਪਹੁੰਚ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਨੇ ਰਲੇਵੇਂ ਦੇ ਸਮਝੌਤੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਦੀ ਉਲੰਘਣਾ ਨਹੀਂ ਕੀਤੀ । ਟਵਿਟਰ ਨੇ ਕਿਹਾ ਕਿ ਸੌਦੇ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਵਿਵਾਦ ਮਾਈਕ੍ਰੋ ਬਲੌਗਿੰਗ ਸਾਈਟ ਦੇ ਕਾਰੋਬਾਰ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਇਸ ਤੋਂ ਬਾਅਦ ਡੇਲਾਵੇਅਰ ਦੀ ਅਦਾਲਤ ਨੇ ਟਵਿਟਰ ਦੀ ਡੀਲ ਨੂੰ 28 ਅਕਤੂਬਰ ਤੱਕ ਪੂਰਾ ਕਰਨ ਦਾ ਹੁਕਮ ਦਿੱਤਾ ਹੈ।