Elon Musk

ਐਲੋਨ ਮਸਕ ਨੇ ਟਵਿੱਟਰ ਨੂੰ 41.39 ਅਰਬ ਡਾਲਰ ‘ਚ ਖਰੀਦਣ ਦਾ ਦਿੱਤਾ ਆਫ਼ਰ

ਚੰਡੀਗੜ੍ਹ 14 ਅਪ੍ਰੈਲ 2022: ਇਲੈਕਟ੍ਰਿਕ ਕਾਰ ਕੰਪਨੀ ਟੇਸਲਾ ਦੇ ਸੰਸਥਾਪਕ ਅਰਬਪਤੀ ਕਾਰੋਬਾਰੀ ਐਲੋਨ ਮਸਕ (Elon Musk) ਨੇ ਵੀਰਵਾਰ ਨੂੰ ਇੱਕ ਵੱਡਾ ਆਫਰ ਦੇ ਕੇ ਹਲਚਲ ਮਚਾ ਦਿੱਤੀ ਹੈ। ਦਰਅਸਲ, ਹਾਲ ਹੀ ‘ਚ ਟਵਿਟਰ ‘ਚ 9.2 ਫੀਸਦੀ ਹਿੱਸੇਦਾਰੀ ਖਰੀਦਣ ਤੋਂ ਬਾਅਦ ਹੁਣ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਨੇ ਟਵਿਟਰ ਨੂੰ ਖਰੀਦਣ ਦੀ ਪੇਸ਼ਕਸ਼ ਕੀਤੀ ਹੈ। ਇਸ ਦੇ ਲਈ ਉਨ੍ਹਾਂ ਨੇ 41.39 ਅਰਬ ਡਾਲਰ (3.2 ਲੱਖ ਕਰੋੜ ਰੁਪਏ) ਨਕਦ ਅਦਾ ਕਰਨ ਦੀ ਗੱਲ ਕਹੀ ਹੈ।

ਇਕ ਰਿਪੋਰਟ ਮੁਤਾਬਕ ਟਵਿਟਰ ਨੂੰ ਖਰੀਦਣ ਦੇ ਇਸ ਆਫਰ ਦੇ ਤਹਿਤ ਮਸਕ ਟਵਿਟਰ ਦੇ ਹਰ ਸ਼ੇਅਰ ਲਈ 54.20 ਡਾਲਰ ਦਾ ਭੁਗਤਾਨ ਕਰਨ ਲਈ ਤਿਆਰ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 50 ਸਾਲਾ ਮਸਕ ਨੇ ਵੀਰਵਾਰ ਨੂੰ ਯੂਐਸ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਕੋਲ ਇੱਕ ਫਾਈਲਿੰਗ ਵਿੱਚ ਇਸ ਪ੍ਰਸਤਾਵ ਬਾਰੇ ਜਾਣਕਾਰੀ ਦਿੱਤੀ ਹੈ। ਇਸ ਘੋਸ਼ਣਾ ਤੋਂ ਬਾਅਦ, ਟਵਿਟਰ ਦੇ ਸ਼ੇਅਰ ਬੁੱਧਵਾਰ ਨੂੰ 3.10 ਪ੍ਰਤੀਸ਼ਤ ਤੱਕ ਛਾਲ ਮਾਰ ਕੇ 45.85 ਡਾਲਰ ‘ਤੇ ਬੰਦ ਹੋਏ।

Scroll to Top