Site icon TheUnmute.com

ਐਲਨ ਮਸਕ ਨੇ ਸਪੈਮ ਤੇ ਜਾਅਲੀ ਖਾਤਿਆਂ ਸੰਬੰਧੀ ਟਵਿੱਟਰ ਨੂੰ ਦਿੱਤੀ ਵੱਡੀ ਚਿਤਾਵਨੀ

Twitter

ਚੰਡੀਗੜ੍ਹ 06 ਜੂਨ 2022: ਟੇਸਲਾ ਅਤੇ ਸਪੇਸਐਕਸ ਦੇ ਸੰਸਥਾਪਕ ਐਲਨ ਮਸਕ (Elon Musk) ਨੇ ਟਵਿੱਟਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਸਪੈਮ ਅਤੇ ਜਾਅਲੀ ਖਾਤਿਆਂ ਨਾਲ ਸਬੰਧਤ ਡੇਟਾ ਪ੍ਰਦਾਨ ਨਹੀਂ ਕਰਦਾ ਹੈ ਤਾਂ ਉਹ ਮਾਈਕ੍ਰੋਬਲਾਗਿੰਗ ਪਲੇਟਫਾਰਮ ਖਰੀਦਣ ਲਈ 44 ਅਰਬ ਡਾਲਰ ਸੌਦੇ ਨੂੰ ਰੱਦ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਅਪ੍ਰੈਲ ਦੇ ਅਖੀਰ ‘ਚ ਐਲਨ ਮਸਕ ਨੇ ਟਵਿਟਰ (Twitter) ਨੂੰ ਖਰੀਦਣ ਦਾ ਐਲਾਨ ਕੀਤਾ ਸੀ।

ਇਸ ਸੌਦੇ ਲਈ ਉਸ ਨੇ ਸ਼ੇਅਰ ਵੇਚ ਕੇ ਵੀ ਪੈਸਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਮਈ ‘ਚ ਉਨ੍ਹਾਂ ਨੇ ਇਕ ਟਵੀਟ ‘ਚ ਕਿਹਾ ਸੀ ਕਿ ਡੀਲ ਮੁਲਤਵੀ ਕਰ ਦਿੱਤੀ ਜਾਵੇਗੀ। ਇਸ ਦਾ ਕਾਰਨ ਮਾਈਕ੍ਰੋਬਲਾਗਿੰਗ ਪਲੇਟਫਾਰਮ ‘ਤੇ ਫਰਜ਼ੀ ਜਾਂ ਸਪੈਮ ਖਾਤਿਆਂ ਨੂੰ ਦੱਸਿਆ । ਐਲਨ ਮਸਕ (Elon Musk) ਨੇ ਕਿਹਾ ਸੀ ਕਿ ਇਹ ਗਣਨਾ ਦਰਸਾਉਂਦੀ ਹੈ ਕਿ ਪਲੇਟਫਾਰਮ ‘ਤੇ ਫਰਜ਼ੀ ਜਾਂ ਸਪੈਮ ਖਾਤਿਆਂ ਦੀ ਗਿਣਤੀ ਪੰਜ ਫੀਸਦੀ ਤੋਂ ਘੱਟ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਹੋਰ ਟਵੀਟ ਕੀਤਾ। ਇਸ ਵਿਚ ਉਨ੍ਹਾਂ ਕਿਹਾ ਕਿ ਉਹ ਅਜੇ ਵੀ ਸੌਦੇ ਲਈ ਵਚਨਬੱਧ ਹਨ।

Exit mobile version