Site icon TheUnmute.com

ਐਲਨ ਮਸਕ ਨੇ ਟੇਸਲਾ ਕੰਪਨੀ ‘ਚ 10 ਪ੍ਰਤੀਸ਼ਤ ਨੌਕਰੀਆਂ ‘ਚ ਕਟੌਤੀ ਕਰਨ ਦੇ ਦਿੱਤੇ ਸੰਕੇਤ

Elon Musk

ਚੰਡੀਗੜ੍ਹ 03 ਜੂਨ 2022: ਬੀਤੇ ਕੁਝ ਦਿਨ ਪਹਿਲਾਂ ਹੀ ਟੇਸਲਾ ਕੰਪਨੀ ਦੇ ਸੀਈਓ ਐਲਨ ਮਸਕ (Elon Musk) ਨੇ ਆਪਣੇ ਕਰਮਚਾਰੀਆਂ ਨੂੰ ਇੱਕ ਈ-ਮੇਲ ਭੇਜਿਆ ਸੀ, ਜਿਸ ਵਿੱਚ ਕਰਮਚਾਰੀਆਂ ਨੂੰ ਹਫ਼ਤੇ ਵਿੱਚ 40 ਘੰਟੇ ਦਫ਼ਤਰ ਵਿੱਚ ਰਹਿਣ ਲਈ ਕਿਹਾ ਗਿਆ ਸੀ | ਉਨ੍ਹਾਂ ਕਿਹਾ ਜੇਕਰ ਉਹ ਇਸ ਨਵੇਂ ਨਿਯਮ ਦੀ ਪਾਲਣਾ ਨਹੀਂ ਕਰਦੇ ਜਾਂ ਦਫ਼ਤਰ ਵਿੱਚ ਨਹੀਂ ਦਿਖਦੇ ਤਾਂ ਉਨ੍ਹਾਂ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸਮਝਿਆ ਜਾਵੇਗਾ।

ਇਸਦੇ ਨਾਲ ਹੀ ਹੁਣ ਮਸਕ (Elon Musk) ਦਾ ਇੱਕ ਹੋਰ ਬਿਆਨ ਆਇਆ ਹੈ, ਜਿਸ ਵਿੱਚ ਮਸਕ ਨੇ ਕਿਹਾ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਅਰਥਵਿਵਸਥਾ ਨੂੰ ਲੈ ਕੇ “ਬਹੁਤ ਬੁਰੀ ਭਾਵਨਾ” ਹੈ ਅਤੇ ਇਸ ਕਾਰਨ ਇਲੈਕਟ੍ਰਿਕ ਕਾਰ ਨਿਰਮਾਤਾ ਲਗਭਗ 10 ਪ੍ਰਤੀਸ਼ਤ ਨੌਕਰੀਆਂ ਵਿੱਚ ਕਟੌਤੀ ਕਰਨਾ ਚਾਹੁੰਦੇ ਹਨ।

Exit mobile version