TheUnmute.com

ਐਲੋਨ ਮਸਕ ਨੇ ਮੁੜ ਤੋੜਿਆ ਰਿਕਾਰਡ, ਦੁਨੀਆ ਦੇ ਅਮੀਰ ਬੰਦਿਆ ਦੀ ਲਿਸਟ ‘ਚ ਪਹਿਲਾਂ ਸਥਾਨ ਕੀਤਾ ਹਾਸਲ

12 ਦਸੰਬਰ 2204: ਐਲੋਨ (elon musk) ਮਸਕ ਦੁਨੀਆ (world) ਦੇ ਪਹਿਲੇ ਵਿਅਕਤੀ ਬਣ ਗਏ ਹਨ ਜਿਨ੍ਹਾਂ ਦੀ ਕੁੱਲ ਜਾਇਦਾਦ $400 ਬਿਲੀਅਨ ($400 billion,) ਹੈ, ਜੋ ਕਿ ਹੁਣ ਤੱਕ ਦਾ ਇੱਕ ਇਤਿਹਾਸਕ ਮੀਲ ਪੱਥਰ ਹੈ। ਦੱਸ ਦੇਈਏ ਕਿ ਬਲੂਮਬਰਗ (Bloomberg report) ਦੀ ਰਿਪੋਰਟ ਮੁਤਾਬਕ ਸਪੇਸਐਕਸ (SpaceX)  ਦੀ ਇਨਸਾਈਡਰ ਟਰੇਡਿੰਗ ਵਿਕਰੀ ਕਾਰਨ ਉਸ ਦੀ ਸੰਪਤੀ ‘ਚ ਇਕ ਵਾਰ ‘ਚ 50 ਅਰਬ ਡਾਲਰ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਸਟਾਕ ਮਾਰਕਿਟ ਦੇ ਬੰਦ ਹੋਣ ਅਤੇ (stock market and the increase in Tesla shares) ਟੇਸਲਾ ਦੇ ਸ਼ੇਅਰਾਂ ‘ਚ ਵਾਧੇ ਕਾਰਨ ਉਸ ਦੀ ਦੌਲਤ ‘ਚ ਹੋਰ ਵਾਧਾ ਹੋਇਆ ਹੈ।

ਬਲੂਮਬਰਗ ਬਿਲੀਨੇਅਰਸ ਇੰਡੈਕਸ ਦੇ ਅਨੁਸਾਰ, ਏਲੋਨ ਮਸਕ ਦੀ ਸੰਪਤੀ ਵਿੱਚ ਬੁੱਧਵਾਰ ਨੂੰ 62 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ ਅਤੇ ਕੁੱਲ ਸੰਪਤੀ 447 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ। ਖਾਸ ਗੱਲ ਇਹ ਹੈ ਕਿ ਡੋਨਾਲਡ ਟਰੰਪ ਦੀ ਜਿੱਤ ਤੋਂ ਬਾਅਦ ਐਲੋਨ ਮਸਕ ਦੀ ਜਾਇਦਾਦ ‘ਚ 183 ਅਰਬ ਡਾਲਰ ਦਾ ਵਾਧਾ ਹੋਇਆ ਹੈ। ਦੂਜੇ ਪਾਸੇ ਟੇਸਲਾ ਦੇ ਸ਼ੇਅਰਾਂ (shares) ‘ਚ ਵੀ ਚੰਗੀ ਤੇਜ਼ੀ ਦੇਖਣ ਨੂੰ ਮਿਲੀ ਹੈ। 4 ਦਸੰਬਰ ਤੋਂ, ਟੇਸਲਾ(tesla)  ਦੇ ਸ਼ੇਅਰਾਂ ਵਿੱਚ 72 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਦੇਖਿਆ ਗਿਆ ਹੈ।

blumarg

ਦੌਲਤ ਵਿੱਚ 62 ਅਰਬ ਡਾਲਰ ਦਾ ਵਾਧਾ
ਬੁੱਧਵਾਰ ਨੂੰ ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ, ਸਪੇਸਐਕਸ ਅਤੇ ਇਸਦੇ ਨਿਵੇਸ਼ਕ ਕੰਪਨੀ ਦੇ ਕਰਮਚਾਰੀਆਂ ਅਤੇ ਹੋਰ ਅੰਦਰੂਨੀ ਲੋਕਾਂ ਤੋਂ $ 1.25 ਬਿਲੀਅਨ ਦੇ ਸ਼ੇਅਰ ਖਰੀਦਣ ਲਈ ਸਹਿਮਤ ਹੋਏ ਹਨ। ਇਸ ਸੌਦੇ ਤੋਂ ਬਾਅਦ, ਸਪੇਸਐਕਸ ਦੀ ਕੀਮਤ $350 ਬਿਲੀਅਨ ਹੋ ਗਈ ਹੈ, ਜਿਸ ਨਾਲ ਇਹ ਦੁਨੀਆ ਦਾ ਸਭ ਤੋਂ ਵੱਡਾ ਪ੍ਰਾਈਵੇਟ ਸਟਾਰਟਅੱਪ ਬਣ ਗਿਆ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਇਸ ਸੌਦੇ ਕਾਰਨ ਐਲੋਨ ਮਸਕ ਦੀ ਜਾਇਦਾਦ ‘ਚ 50 ਅਰਬ ਡਾਲਰ ਦਾ ਵਾਧਾ ਹੋਇਆ ਹੈ। ਦੂਜੇ ਪਾਸੇ ਟੇਸਲਾ ਦੇ ਸ਼ੇਅਰਾਂ ‘ਚ ਵਾਧੇ ਕਾਰਨ ਐਲੋਨ ਮਸਕ ਦੀ ਦੌਲਤ ‘ਚ ਵੀ ਵਾਧਾ ਹੋਇਆ ਅਤੇ ਉਸ ਨੇ 12 ਅਰਬ ਡਾਲਰ ਦਾ ਮੁਨਾਫਾ ਕਮਾਇਆ। ਅਜਿਹੇ ‘ਚ ਐਲੋਨ ਮਸਕ ਨੇ ਇਕ ਦਿਨ ‘ਚ 62 ਅਰਬ ਡਾਲਰ ਦਾ ਮੁਨਾਫਾ ਕਮਾਇਆ, ਜਿਸ ਤੋਂ ਬਾਅਦ ਉਨ੍ਹਾਂ ਦੀ ਕੁੱਲ ਜਾਇਦਾਦ ਵਧ ਕੇ 447 ਅਰਬ ਡਾਲਰ ਹੋ ਗਈ।

also more: ELON MUSK ਨੇ EVM ‘ਤੇ ਚੁੱਕੇ ਸਵਾਲ

 

Exit mobile version